GTA News Media

Top Info Bar
22.1°C Toronto Loading date...
Punjab

ਸ਼ਹੀਦ ਭਗਤ ਸਿੰਘ ਦੀ 114ਵੀ ਵਰ੍ਹੇਗੰਡ ਤੇ ਖਟਕੜ ਕਲਾਂ ਪਹੁੰਚ ਕੇ CMਚਰਨਜੀਤ ਚੰਨੀ ਨੇ ਪਾਕ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ, ਦੇਖੋ ਤਸਵੀਰਾਂ

ਸ਼ਹੀਦ ਭਗਤ ਸਿੰਘ ਦੀ 114ਵੀ ਵਰ੍ਹੇਗੰਡ ਤੇ ਖਟਕੜ ਕਲਾਂ ਪਹੁੰਚ ਕੇ CMਚਰਨਜੀਤ ਚੰਨੀ ਨੇ ਪਾਕ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ, ਦੇਖੋ ਤਸਵੀਰਾਂ
Share this post via:

ਖਟਕੜ ਕਲਾਂ – ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇੇ ਸ਼ਹੀਦ ਭਗਤ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਚਰਨਜੀਤ ਚੰਨੀ ਵਲੋਂ ਸ਼ਹੀਦਾਂ ਦੇ ਸਮਾਰਕ ਤੇ ਸਿਜਦਾ ਕੀਤਾ ਗਿਆ । ਇਸ ਮੌਕੇ ਤੇ ਉਹਨਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਮੇਸ਼ਾ ਹੀ ਮੇਰੇ ਆਦਰਸ਼ ਰਹੇ ਹਨ।ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਧਿਆਨ ‘ਚ ਰੱਖਦੇ ਹੋਏ ਮੈਂ, ਪੰਜਾਬ ਤੇ ਪੰਜਾਬ ਵਾਸੀਆਂ ਪ੍ਰਤੀ ਆਪਣਾ ਹਰ ਤਰ੍ਹਾ ਦਾ ਫਰਜ਼ ਨਿਭਾਵਾਂਗਾ।

ਉੱਥੇ ਹੀ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ, ਉਹਨਾ ਨੇ ਭਗਤ ਸਿੰਘ ਦੇ ਜੱਦੀ ਘਰ ਦੀ ਵਿਜ਼ਟਰ ਬੁੱਕ ਵਿੱਚ ਬਹੁਤ ਭਾਵੁਕ ਸ਼ਬਦ ਲਿਖੇ। ਉਨ੍ਹਾਂ ਨੇ ਲਿਿਖਆ ਕਿ ‘ਧੰਨ ਹੈ ਉਹ ਧਰਤੀ ਜਿਸਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਰਗੇ ਮਹਾਨ ਨੇਤਾ ਨੂੰ ਜਨਮ ਦਿੱਤਾ।’

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਿੱਟੀ ਨੂੰ ਆਪਣੇ ਮੱਥੇ ਉੱਤੇ ਲਗਾ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਮੁੱਖ ਮੰਤਰੀ ਵਜੋ, ਮੈਂ ਸਹੁੰ ਚੁੱਕਦਾ ਹਾਂ ਕਿ ‘ਮੈਂ ਆਪਣੀ  duties ਇਸ ਸੋਚ ਨਾਲ ਨਿਭਾਵਾਂਗਾ ਕਿ ਸਰਦਾਰ ਭਗਤ ਸਿੰਘ ਮੈਨੂੰ ਦੇਖ ਰਿਹਾ ਹੈ।’