GTA News Media

Top Info Bar
22.1°C Toronto Loading date...
Canada Punjab Social

ਸਾਬਕਾ ਮੰਤਰੀ ਕੈਥਰੀਨ ਮੈਕਕੇਨਾ ਨੇ ਕਿਹਾ ਕਿ ਲਿਬਰਲਜ਼ ਨੂੰ ਇੱਕ ਨਵੇਂ ਨੇਤਾ ਦੀ ਜ਼ਰੂਰਤ ਹੈ

ਸਾਬਕਾ ਮੰਤਰੀ ਕੈਥਰੀਨ ਮੈਕਕੇਨਾ ਨੇ ਕਿਹਾ ਕਿ ਲਿਬਰਲਜ਼ ਨੂੰ ਇੱਕ ਨਵੇਂ ਨੇਤਾ ਦੀ ਜ਼ਰੂਰਤ ਹੈ
Share this post via:

ਸਾਬਕਾ ਮੰਤਰੀ ਕੈਥਰੀਨ ਮੈਕਕੇਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਹੁਦਾ ਛੱਡਣ ਦੀ ਸਲਾਹ ਦਿੱਤੀ ਹੈ। ਉਹ ਟਰੂਡੋ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਪਹਿਲੀ ਮੰਤਰੀ ਹਨ ਜਿਨ੍ਹਾਂ ਨੇ ਖੁੱਲ੍ਹ ਕੇ ਇਹ ਗੱਲ ਕਹੀ ਹੈ। ਮੈਕਕੇਨਾ ਨੇ 2015 ਤੋਂ 2021 ਤੱਕ ਪ੍ਰਧਾਨ ਮੰਤਰੀ ਦੇ ਸਾਥੀ ਵਜੋਂ ਲਿਬਰਲ ਕੈਬਿਨੇਟ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਲਿਬਰਲ ਪਾਰਟੀ ਨੂੰ ਇੱਕ ਨਵੇਂ ਨੇਤਾ ਦੀ ਲੋੜ ਹੈ।

ਲਿਬਰਲ ਪਾਰਟੀ ਲਈ ਨਵੇਂ ਨੇਤਾ ਦੀ ਲੋੜ

ਸੀਬੀਸੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਮੈਕਕੇਨਾ ਨੇ ਕਿਹਾ, “ਲਿਬਰਲ ਪਾਰਟੀ ਕਿਸੇ ਇੱਕ ਵਿਅਕਤੀ ਲਈ ਨਹੀਂ, ਸਗੋਂ ਉਨ੍ਹਾਂ ਕਦਰਾਂ ਅਤੇ ਕੀਮਤਾਂ ਲਈ ਹੈ ਜਿਨ੍ਹਾਂ ਲਈ ਇਹ ਪਾਰਟੀ ਖੜ੍ਹੀ ਹੈ। ਇਹ ਕੈਨੇਡੀਅਨ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹੈ। ਪ੍ਰਧਾਨ ਮੰਤਰੀ ਕੋਲ ਮਾਣਮੱਤੀ ਵਿਰਾਸਤ ਹੈ, ਪਰ ਹੁਣ ਨਵੇਂ ਵਿਚਾਰਾਂ, ਨਵੀਂ ਊਰਜਾ ਅਤੇ ਨਵੇਂ ਨੇਤਾ ਦਾ ਸਮਾਂ ਹੈ।”

ਇਸ ਹਫ਼ਤੇ ਟੋਰਾਂਟੋ-ਸੇਂਟ ਪਾਲ ਵਿੱਚ ਲਿਬਰਲਜ਼ ਦੀ ਹੈਰਾਨੀਜਨਕ ਹਾਰ ਤੋਂ ਬਾਅਦ ਮੈਕਕੇਨਾ ਨੇ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਚੋਣਾਂ ਵਿੱਚ ਮਾਲੀ ਹਾਲਤ ਅਤੇ ਜਲਵਾਯੂ ਵਗੈਰਾਂ ਬਹੁਤ ਸਾਰੇ ਮੁੱਦੇ ਦਾਅ ‘ਤੇ ਹਨ। 

ਨਵੀਨਤਾ ਦੀ ਲੋੜ[clear]

ਮੈਕਕੇਨਾ ਨੇ ਕਿਹਾ, “ਹੁਣ ਸਮਾਂ ਹੈ ਕਿ ਪਾਰਟੀ ਵਿੱਚ ਨਵੇਂ ਨੇਤਾ ਦੇ ਨਾਲ ਨਵੀਨਤਾ ਅਤੇ ਤਾਜਗੀ ਲਿਆਈ ਜਾਵੇ। ਇਸੇ ਤਰ੍ਹਾਂ ਹੀ ਅਸੀਂ ਆਉਣ ਵਾਲੇ ਚੁਣਾਵਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।”