GTA News Media

Top Info Bar
22.1°C Toronto Loading date...
Punjab

ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕੇਸ ਦੀ ਸੁਪਰੀਮ ਕੋਰਟ ‘ਚ ਕੱਲ ਹੋਵੇਗੀ ਸੁਣਵਾਈ

ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕੇਸ ਦੀ ਸੁਪਰੀਮ ਕੋਰਟ ‘ਚ ਕੱਲ ਹੋਵੇਗੀ ਸੁਣਵਾਈ
Share this post via:

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।  ਰੋਡ ਰੇਜ ਮਾਮਲੇ ‘ਚ ਸਿੱਧੂ ਖਿਲਾਫ ਸੁਪਰੀਮ ਕੋਰਟ ‘ਚ ਮੁੜ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ‘ਤੇ ਭਲਕੇ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਇਹ ਘਟਨਾ ਕਰੀਬ 34 ਸਾਲ ਪਹਿਲਾਂ ਵਾਪਰੀ ਸੀ, ਜਿਸ ਵਿੱਚ ਝਗੜੇ ਦੌਰਾਨ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਧੂ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਦੀ ਸੀਟ ਛੱਡਣੀ ਪਈ ਸੀ। ਪੰਜਾਬ ਵਿੱਚ ਕਾਂਗਰਸ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ।