GTA News Media

Top Info Bar
22.1°C Toronto Loading date...
Entertainment Punjab

ਸਿੱਧੂ ਮੂਸੇ ਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਗੁਰਪ੍ਰੀਤ ਸਿੰਘ ਘੁੱਗੀ

ਸਿੱਧੂ ਮੂਸੇ ਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਗੁਰਪ੍ਰੀਤ ਸਿੰਘ ਘੁੱਗੀ
Share this post via:

 ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਭੋਗ ਤੇ ਅੰਤਿਮ ਅਰਦਾਸ  ’ਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਤੇ ਸਿੱਧੂ ਨੂੰ ਭਰੇ ਮਨ ਨਾਲ ਅਲਵਿਦਾ ਆਖਿਆ।

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਭੋਗ ਤੇ ਅੰਤਿਮ ਅਰਦਾਸ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਗੁਰਪ੍ਰੀਤ ਘੁੱਗੀ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਦੀ ਤਸਵੀਰ ਨਾਲ ਭਾਵੁਕ ਹੋ ਕੇ ਖੜ੍ਹੇ ਹਨ।

ਇਸ ਤਸਵੀਰ ਦੀ ਕੈਪਸ਼ਨ ’ਚ ਘੁੱਗੀ ਲਿਖਦੇ ਹਨ, ‘‘ਤੈਨੂੰ ਬਹੁਤ ਯਾਦ ਕਰ ਰਹੇ ਹਾਂ। ਸ਼ੇਰਾ ਤੂੰ ਚਲਾ ਤਾਂ ਗਿਆ ਪਰ ਆਪਣੇ ਬੋਲਾਂ ਰਾਹੀਂ ਸਾਡੇ ’ਚ ਹਮੇਸ਼ਾ ਵੱਸਦਾ ਰਹੇਗਾ। ਤੂੰ ਸਾਡੀ ਪੱਗ ਨੂੰ ਵੱਡੇ ਪੱਧਰ ’ਤੇ ਲੈ ਕੇ ਗਿਆ ਹੈ ਤੇ ਲੋਕਾਂ ਨੂੰ ਦੱਸਿਆ ਹੈ ਕਿ ਮਾਣ ਨਾਲ ਕਿਵੇਂ ਜਿਊਣਾ ਹੈ, ਇਕ ਲੈਜੰਡ ਵਾਂਗ। ਬਹੁਤ ਦਰਦ ਹੈ ਤੇਰਾ ਇਸ ਤਰ੍ਹਾਂ ਸਾਨੂੰ ਛੱਡ ਜਾਣ ’ਤੇ। ਦੁਨੀਆ ਤਾਂ ਚੱਲਦੀ ਰਹੇਗੀ ਪਰ ਤੇਰੇ ਵਰਗਾ ਤੂੰ ਹੀ ਸੀ।’’