GTA News Media

Top Info Bar
22.1°C Toronto Loading date...
Featured Punjab

 ਹਰਪਾਲ ਚੀਮਾ, ਡਾਕਟਰ ਬਲਜੀਤ ਕੌਰ ਸਮੇਤ 8 ਹੋਰਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ

 ਹਰਪਾਲ ਚੀਮਾ, ਡਾਕਟਰ ਬਲਜੀਤ ਕੌਰ ਸਮੇਤ 8 ਹੋਰਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ
Share this post via:

‘ਆਪ’ ਦੇ 10 ਵਿਧਾਇਕਾਂ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ।

ਪੰਜਾਬ ਭਵਨ ਵਿਖੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਸਹੁੰ ਚੁਕਾਈ।

ਇਨ੍ਹਾਂ ਵਿੱਚੋਂ ਅੱਠ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਪੰਜਾਬੀ ਵਿੱਚ ਸਹੁੰ ਚੁੱਕੀ।

ਉਹ ਹਨ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ, ਡਾਕਟਰ ਵਿਜੇ ਸਿੰਗਲਾ, ਲਾਲ ਚੰਦ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਅਤੇ ਡਾ: ਬਲਜੀਤ ਕੌਰ।