GTA News Media

Top Info Bar
22.1°C Toronto Loading date...
Canada Punjab Toronto/GTA

ਹੈਮਿਲਟਨ ਨਿਵਾਸੀ ਨੂੰ ਰੇਬੀਜ਼ ਵਾਲੇ ਚਮਗਿੱਦੜ ਨਾਲ ਸੰਪਰਕ ਦੇ ਕਾਰਨ ਇਲਾਜ ਹੇਠ

ਹੈਮਿਲਟਨ ਨਿਵਾਸੀ ਨੂੰ ਰੇਬੀਜ਼ ਵਾਲੇ ਚਮਗਿੱਦੜ ਨਾਲ ਸੰਪਰਕ ਦੇ ਕਾਰਨ ਇਲਾਜ ਹੇਠ
Share this post via:

ਹੈਮਿਲਟਨ ਦੇ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਕ ਨਿਵਾਸੀ ਨੂੰ ਰੇਬੀਜ਼ ਵਾਲੇ ਚਮਗਿੱਦੜ ਦੇ ਸੰਪਰਕ ਵਿੱਚ ਆਉਣ ਕਾਰਨ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੈਮਿਲਟਨ ਪਬਲਿਕ ਹੈਲਥ ਸਰਵਿਸੇਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਸ ਸਾਲ ਵਿੱਚ ਪਹਿਲਾ ਮਾਮਲਾ ਹੈ ਜਿੱਥੇ ਰੇਬੀਜ਼ ਪਾਜ਼ੇਟਿਵ ਚਮਗਿੱਦੜ ਦੀ ਪੁਸ਼ਟੀ ਕੀਤੀ ਗਈ ਹੈ। ਪਿਛਲੇ ਸਾਲ ਅਗਸਤ 2023 ਵਿੱਚ ਵੀ ਅਜਿਹੇ ਹੀ ਮਾਮਲੇ ਦੀ ਖੋਜ ਹੋਈ ਸੀ।

ਇਸ ਸਥਿਤੀ ਦੇ ਚੱਲਦਿਆਂ ਲੋਕਾਂ ਨੂੰ ਚਮਗਿੱਦੜਾਂ ਅਤੇ ਹੋਰ ਜਾਨਵਰਾਂ ਤੋਂ ਦੂਰੀ ਬਨਾਈ ਰੱਖਣ ਲਈ ਕਿਹਾ ਗਿਆ ਹੈ ਜਿਹਨਾਂ ਤੋਂ ਰੇਬੀਜ਼ ਫੈਲ ਸਕਦਾ ਹੈ, ਜਿਵੇਂ ਕਿ ਰੈਕੂਨ, ਸਕੰਕ, ਲੂੰਬੜੀ ਅਤੇ ਅਵਾਰਾ ਬਿੱਲੀਆਂ ਤੇ ਕੁੱਤੇ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰੇਬੀਜ਼ ਇੱਕ ਖਤਰਨਾਕ ਵਾਇਰਸ ਹੈ, ਜੋ ਜੰਗਲੀ ਜਾਨਵਰਾਂ ਦੇ ਕੱਟਣ ਦੁਆਰਾ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।