GTA News Media

Top Info Bar
22.1°C Toronto Loading date...
Punjab

21 ਫਰਵਰੀ ਤੱਕ ਪੰਜਾਬੀ ‘ਚ ਸਾਈਨ ਬੋਰਡ ਨਾ ਲਿਖੇ ਗਏ ਤਾਂ ਭਰਨਾ ਪਵੇਗਾ ਜੁਰਮਾਨਾ: CM ਮਾਨ

21 ਫਰਵਰੀ ਤੱਕ ਪੰਜਾਬੀ ‘ਚ ਸਾਈਨ ਬੋਰਡ ਨਾ ਲਿਖੇ ਗਏ ਤਾਂ ਭਰਨਾ ਪਵੇਗਾ ਜੁਰਮਾਨਾ: CM ਮਾਨ
Share this post via:

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ।  ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਸਕੂਲਾਂ, ਕਾਲਜਾਂ, ਸਮੂਹ ਸਰਕਾਰੀ ਅਦਾਰਿਆਂ ਵਿੱਚ, ਨਿੱਜੀ ਦੁਕਾਨਦਾਰਾਂ ਨੂੰ ਪੰਜਾਬੀ ਵਿੱਚ ਸਾਈਨ ਬੋਰਡ ਲਿਖਣ ਦੀ ਹਦਾਇਤ ਦਿੱਤੀ ਹੈ। ਜਿਹੜੇ ਵੀ ਅਦਾਰੇ ਪੰਜਾਬੀ ‘ਚ ਬੋਰਡ ਨਹੀਂ ਲਗਾਉਣਗੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ।

ਸਰਕਾਰ ਵੱਲੋਂ 21 ਫਰਵਰੀ 2023 ਤਕ ਅਲਟੀਮੇਟਮ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਵਿਭਾਗਾਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਜਾਣਗੇ ਤੇ ਬਾਕੀ ਭਾਸ਼ਾਵਾਂ ਦੂਜੇ ਨੰਬਰ ‘ਤੇ ਲਿਖੀਆਂ ਜਾ ਸਕਦੀਆਂ ਹਨ, ਪਰ ਪੰਜਾਬੀ ਨੂੰ ਪਹਿਲੇ ਨੰਬਰ ਉੱਤੇ ਲਿਖਣਾ ਜ਼ਰੂਰੀ  ਹੈ।