30 ਸੈਂਟੀਮੀਟਰ ਤੋਂ ਘੱਟ ਚੌੜਾ ਜ਼ਮੀਨ ਦਾ ਖਾਲੀ ਟੁਕੜਾ, ਖਰੀਦਦਾਰਾਂ ਦੀ ਬਣਿਆ ਪਹਿਲੀ ਪਸੰਦ
ਟੋਰਾਂਟੋ ਵਿੱਚ 30 ਸੈਂਟੀਮੀਟਰ ਤੋਂ ਘੱਟ ਚੌੜੀ ਖਾਲੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ $50,000 ਦੀ ਕੀਮਤ ਨਾਲ ਮਾਰਕੀਟ ਵਿੱਚ ਹੈ ਅਤੇ ਤਿੰਨ ਪੇਸ਼ਕਸ਼ਾਂ ਆ ਵੀ ਚੁੱਕੀਆਂ ਹਨ।
ਡੈਨਫੋਰਥ ਅਤੇ ਡੌਨਲੈਂਡਜ਼ ਐਵੇਨਿਊ ਖੇਤਰ ਵਿੱਚ 1060 ਡੈਨਫੋਰਥ ਐਵੇਨਿਊ ਵਿੱਚ ਸਥਿਤ ਇਹ ਸੰਪਤੀ ਪਿਛਲੇ ਮਹੀਨੇ ਦੇ ਅਖੀਰ ਵਿੱਚ $49,999 ਨਾਲ ਮਾਰਕਿਟ ਵਿੱਚ ਆਈ।
ਜ਼ਮੀਨ ਦਾ ਟੁਕੜਾ, ਇੱਕ ਚਰਚ ਅਤੇ ਫਾਰਮੇਸੀ ਦੇ ਵਿਚਕਾਰ ਹੈ ਅਤੇ ਇਸ ‘ਤੇ ਕਿਸੇ ਵੀ ਚੀਜ਼ ਨੂੰ ਬਣਾਉਣ ਲਈ ਇਹ ਬਹੁਤ ਛੋਟਾ ਹੈ।
ਟੋਰਾਂਟੋ ਦੇ ਰੀਅਲ ਅਸਟੇਟ ਏਜੰਟ ਐਂਥਨੀ ਡੀ ਸੀਜ਼ਰ ਨੇ ਦੱਸਿਆ ਕਿ ਵਿਕਰੇਤਾ ਨੇ 2013 ਵਿੱਚ ਇੱਕ ਨਿਲਾਮੀ ਵਿੱਚ $5,000 ਵਿੱਚ ਜਾਇਦਾਦ ਖਰੀਦੀ ਸੀ।
ਡੀ ਸੀਜ਼ਰ ਨੇ ਕਿਹਾ ਕਿ ਟੋਰਾਂਟੋ ਸਿਟੀ ਦੁਆਰਾ ਜ਼ਮੀਨ ਦੀ ਨਿਲਾਮੀ ਕੀਤੀ ਗਈ ਸੀ, ਕਿਉਂਕਿ ਪਿਛਲਾ ਮਾਲਕ ਆਪਣਾ ਟੈਕਸ ਅਦਾ ਕਰਨ ਵਿੱਚ ਅਸਫਲ ਰਿਹਾ ਸੀ।
ਪ੍ਰਾਪਰਟੀ ਦੀਆਂ ਫੋਟੋਆਂ ਇਸ ਨੂੰ ਇਸ ਤੋਂ ਕਿਤੇ ਜ਼ਿਆਦਾ ਵੱਡੀਆਂ ਦਿਖਾਓਦੀਆਂ ਹਨ।
ਕੁਝ ਵੀ ਹੋਵੇ ਇਸ ਪ੍ਰਾਪਰਟੀ ਨੂੰ ਖਰੀਦਣ ਲਈ ਤਿੰਨ ਪੇਸ਼ਕਸ਼ਾਂ ਆ ਚੁੱਕੀਆਂ ਹਨ ਅਤੇ ਲੋਕ ਇਸ ਨੂੰ ਖਰੀਦਣ ਲਈ ਪੱਬਾਂ ਭਾਰ ਹੋ ਰਹੇ ਹਨ।