Breaking news: ਕੈਪਟਨ ਅਮਰਿੰਦਰ ਸਿੰਘ ਦੀ ਤਨਖਾਹ ਤੇ ਲਗਾਈ ਗਈ ਪਾਬੰਦੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਦਿਨ –ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਅਸਲ ‘ਚ, ਪੰਜਾਬ ਕੈਬਨਿਟ ਸ਼ਾਖਾ ਨੇ ਅਮਰਿੰਦਰ ਸਿੰਘ ਦੀ ਤਨਖਾਹ ਰੋਕ ਦਿੱਤੀ ਹੈ। ਹੁਣ ਉਹਨਾ ਦੇ ਖਾਤੇ ‘ਚ 1 ਲੱਖ 54 ਹਜ਼ਾਰ ਹਰ ਮਹੀਨੇ ਨਹੀਂ ਪਾਏ ਜਾਣਗੇ । ਉਨ੍ਹਾਂ ਨੂੰ ਸਿਰਫ ਇੱਕ ਵਿਧਾਇਕ ਦੇ ਰੂਪ ‘ਚ ਹੀ ਤਨਖਾਹ ਮਿਲੇਗੀ। ਤੇ ਉਨ੍ਹਾਂ ਨੂੰ ਇਸ ਮਹੀਨੇ 19 ਦਿਨਾਂ ਲਈ 90 ਹਜ਼ਾਰ ਰੁਪਏ ਦੀ ਤਨਖਾਹ ਹੀ ਮਿਲੇਗੀ।