MP ਸਿਮਰਨਜੀਤ ਮਾਨ ਦੇ ਪਰਿਵਾਰ ਸਮੇਤ 16 ਲੋਕਾਂ ਦੇ ਕਬਜ਼ੇ ਤੋਂ ਛੁਡਵਾਈ 2828 ਏਕੜ ਸਰਕਾਰੀ ਜ਼ਮੀਨ
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸੀ.ਐਮ ਮਾਨ ਐਕਸ਼ਨ ‘ਚ ਨਜ਼ਰ ਆ ਰਹੇ ਹਨ। ਉਹ ਪੂਰੀ ਤਿਆਰੀ ਨਾਲ ਐਸ.ਏ.ਐਸ.ਨਗਰ ਦੇ ਛੋਟੀ ਬੱਦੀ ਨਗਰ ਵਿਖੇ ਓਮੈਕਸ ਦੇ ਸਾਹਮਣੇ ਨਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਨੂੰ ਛੁਡਵਾਉਣ ਲਈ ਪਹੁੰਚੇ। ਉਨ੍ਹਾਂ ਨਾਲ ਪੰਚਾਇਤ ਮੰਤਰੀ ਵੀ ਮੌਜੂਦ ਹਨ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਾਨ, ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਦੀ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਛੁਡਵਾਉਣ ਲਈ ਪਹੁੰਚੇ ਹਨ।
ਪੰਚਾਇਤੀ ਜ਼ਮੀਨ ਦੀ 2828 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਛੁਡਵਾਏ ਗਏ ਹਨ। ਇਸ ਵਿੱਚ ਕੁਝ ਜ਼ਮੀਨ ‘ਤੇ ਖੈਰ ਦੇ ਦਰੱਖਤ ਲਗਾਏ ਗਏ ਹਨ, ਕੁਝ ਪਹਾੜੀ ਅਤੇ ਕੁਝ ਸਮਤਲ ਖੇਤਰ ਹਨ। ਫੌਜਾ ਸਿੰਘ ਪ੍ਰਾਈਵੇਟ ਲਿਮਟਿਡ ਕੋਲ 1100 ਏਕੜ ਜ਼ਮੀਨ ਸੀ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਛੁਡਵਾਇਆ। ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ ਨੇ 125 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ। ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਨੇ 5 ਏਕੜ ਜ਼ਮੀਨ ਦੱਬ ਰੱਖੀ ਸੀ। ਹੁਣ ਤੱਕ 9053 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ।