GTA News Media

Top Info Bar
22.1°C Toronto Loading date...
Canada Crime Punjab Toronto/GTA

Update: ਸੁਰੱਖਿਆ ਮਾਮਲੇ ਦੀ ਪੜਤਾਲ, ਇਸਲਾਮਿਕ ਸਟੇਟ ਨਾਲ ਸਬੰਧਿਤ ਸ਼ੱਕੀ ਦੀ ਕੈਨੇਡੀਅਨ ਸਿਟੀਜ਼ਨਸ਼ਿਪ ‘ਤੇ ਸਵਾਲ

Update: ਸੁਰੱਖਿਆ ਮਾਮਲੇ ਦੀ ਪੜਤਾਲ, ਇਸਲਾਮਿਕ ਸਟੇਟ ਨਾਲ ਸਬੰਧਿਤ ਸ਼ੱਕੀ ਦੀ ਕੈਨੇਡੀਅਨ ਸਿਟੀਜ਼ਨਸ਼ਿਪ ‘ਤੇ ਸਵਾਲ
Share this post via:

ਇਸਲਾਮਿਕ ਸਟੇਟ ਨਾਲ ਸਬੰਧਿਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪ੍ਰਵਾਸੀ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣ ਦੇ ਮਾਮਲੇ ਦੀ ਉਚ ਪੱਧਰੀ ਪੜਤਾਲ ਸ਼ੁਰੂ ਹੋ ਗਈ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੈਬਲੈਂਕ ਅਤੇ ਹੋਰ ਸੀਨੀਅਰ ਅਫਸਰਾਂ ਨੂੰ ਮਾਮਲੇ ਦੀ ਪੁਣ-ਛਾਣ ਦੇ ਦੌਰਾਨ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ, ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਸਰਕਾਰ ਨੂੰ ਸਪੱਸ਼ਟੀਕਰਨ ਮੰਗਿਆ ਸੀ, ਜਿੱਥੇ ਉਨ੍ਹਾਂ ਨੇ ਪ੍ਰਵਾਸੀ ਦੀ ਸਿਟੀਜ਼ਨਸ਼ਿਪ ਅਤੇ ਗ੍ਰਿਫ਼ਤਾਰੀ ਦੇ ਸੰਦਰਭ ਵਿਚ ਸਵਾਲ ਉਠਾਏ ਸਨ।

ਪ੍ਰਵਾਸੀ ਨੂੰ, ਜਿਸਨੂੰ ਇਸਲਾਮਿਕ ਸਟੇਟ ਨਾਲ ਸਬੰਧਿਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਕੈਨੇਡਾ ਦੀ ਵੀਜ਼ਾ ਬੇਹਦ ਆਸਾਨੀ ਨਾਲ ਮਿਲ ਗਈ ਸੀ। ਟੋਰਾਂਟੋ ਪੁਲਿਸ ਨੇ ਦੋਸ਼ੀ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਸ਼ੀ 62 ਸਾਲ ਦੇ ਅਹਿਮਦ ਫੁਆਦ ਮੁਸਤਫਾ ਅਲਦੀਦੀ ਅਤੇ 26 ਸਾਲ ਦੇ ਮੁਸਤਫਾ ਅਲਦੀਦੀ ਦੇ ਰੂਪ ਵਿੱਚ ਪਛਾਣੇ ਗਏ ਹਨ। ਉਨ੍ਹਾਂ ਦੇ ਉੱਪਰ ਕੁੱਲ 9 ਦੋਸ਼ ਲੱਗੇ ਹਨ, ਜਿਨ੍ਹਾਂ ਵਿੱਚੋਂ ਇੱਕ ਅਧਾਰਿਤ ਇਸਲਾਮਿਕ ਸਟੇਟ ਦੀਆਂ ਹਦਾਇਤਾਂ ‘ਤੇ ਕਤਲ ਕਰਨ ਦੀ ਸਾਜ਼ਿਸ਼ ਦੀ ਹੈ।

ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, “ਕੈਨੇਡਾ ਦੇ ਨਾਗਰਿਕਾਂ ਨੂੰ ਇਹ ਜਾਣਣ ਦਾ ਪੂਰਾ ਹੱਕ ਹੈ ਕਿ ਇਸੇ ਹੋਰ ਘੋਰ ਗਲਤੀਆਂ ਕਿਵੇਂ ਹੋ ਰਹੀਆਂ ਹਨ। ਅਸਲਾਮਿਕ ਸਟੇਟ ਨਾਲ ਸਬੰਧਿਤ ਵਿਅਕਤੀ ਕੈਨੇਡਾ ਵਿੱਚ ਦਾਖਲ ਹੋਇਆ ਅਤੇ ਇੱਥੋਂ ਦੀ ਸਿਟੀਜ਼ਨਸ਼ਿਪ ਹਾਸਲ ਕਰ ਲਈ। ਲੋਕ ਇਹ ਵੀ ਜਾਣਣਾ ਚਾਹੁੰਦੇ ਹਨ ਕਿ ਕਿਨੇ ਹੋਰ ਪਿਛੋਕੜ ਵਾਲੇ ਵਿਅਕਤੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।”

ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ, ਐਂਡਰਿਊ ਸ਼ੀਅਰ ਅਤੇ ਫਰੈਂਕ ਕੈਪੂਟੋ ਨੇ ਮੰਤਰੀ ਡੌਮੀਨਿਕ ਲੈਬਲੈਂਕ ਨੂੰ ਵਿਸਤਾਰਤ ਵੇਰਵੇ ਮੰਗਦੇ ਹੋਏ ਪੱਤਰ ਲਿਖਿਆ ਹੈ। ਮੁਸਤਫਾ ਅਲਦੀਦੀ ਨੇ 2015 ਵਿੱਚ ਕੈਨੇਡਾ ਤੋਂ ਬਾਹਰ ਗੰਭੀਰ ਅਪਰਾਧ ਕੀਤਾ ਸੀ ਜਿਸਨੂੰ ਇਸਲਾਮਿਕ ਸਟੇਟ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।