GTA News Media

Top Info Bar
22.1°C Toronto Loading date...
Canada Punjab Sports Toronto/GTA

ਜੀਟੀ-20: ਮਿਸੀਸਾਗਾ ਨੇ ਵੈਨਕੂਵਰ ਨੂੰ 22 ਦੌੜਾਂ ਨਾਲ ਹਰਾਇਆ

ਜੀਟੀ-20: ਮਿਸੀਸਾਗਾ ਨੇ ਵੈਨਕੂਵਰ ਨੂੰ 22 ਦੌੜਾਂ ਨਾਲ ਹਰਾਇਆ
Share this post via:

ਜੀਟੀ-20 ਵਿੱਚ ਸ਼ਨੀਵਾਰ ਨੂੰ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਮਿਸੀਸਾਗਾ ਦੀ ਟੀਮ ਨੇ ਵੈਨਕੂਵਰ ਦੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਮਿਸੀਸਾਗਾ ਨੇ ਪਹਿਲਾਂ ਖੇਡਦੇ ਹੋਏ 152 ਦੌੜਾਂ ਬਣਾਈਆਂ। ਜਵਾਬ ਵਿੱਚ, ਵੈਨਕੂਵਰ ਦੀ ਟੀਮ 20 ਓਵਰਾਂ ਵਿੱਚ ਸਿਰਫ 130 ਦੌੜਾਂ ਹੀ ਬਣਾ ਸਕੀ। ਮਿਸੀਸਾਗਾ ਦੇ ਇਫਤਕਾਰ ਅਹਿਮਦ ਨੇ 50 ਦੌੜਾਂ ਬਣਾ ਕੇ ਪਲੇਅਰ ਆਫ ਦ ਮੈਚ ਦਾ ਖਿਤਾਬ ਹਾਸਲ ਕੀਤਾ।

ਦੂਜੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਬਰੈਂਪਟਨ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਜਨੇਦ ਸਦੀਕੀ ਨੇ ਲਗਾਤਾਰ ਦੂਜੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲੇਅਰ ਆਫ ਦ ਮੈਚ ਦਾ ਖਿਤਾਬ ਜਿੱਤਿਆ। ਦੋ ਮੈਚ ਜਿੱਤ ਕੇ ਟੋਰਾਂਟੋ ਦੀ ਟੀਮ ਪੁਆਇੰਟਸ ਟੇਬਲ ਵਿੱਚ ਪਹਿਲੇ ਸਥਾਨ `ਤੇ ਪਹੁੰਚ ਗਈ ਹੈ। ਐਤਵਾਰ ਨੂੰ ਮਾਂਟਰੀਅਲ ਦਾ ਮੁਕਾਬਲਾ ਵੈਨਕੂਵਰ ਨਾਲ ਹੋਵੇਗਾ ਅਤੇ ਟੋਰਾਂਟੋ ਦੀ ਟੀਮ ਸਰੀ ਨਾਲ ਭਿੜੇਗੀ।