GTA News Media

Top Info Bar
22.1°C Toronto Loading date...
India Punjab Sports Toronto/GTA

ਪੈਰਿਸ ਓਲੰਪਿਕ: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਜਿੱਤਿਆ ਕਾਂਸੀ ਤਗਮਾ

ਪੈਰਿਸ ਓਲੰਪਿਕ: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਜਿੱਤਿਆ ਕਾਂਸੀ ਤਗਮਾ
Share this post via:
ਭਾਰਤ ਲਈ ਪੈਰਿਸ ਓਲੰਪਿਕ ਵਿੱਚ ਮੰਗਲਵਾਰ ਦਾ ਦਿਨ ਖਾਸ ਰਹਿਆ, ਜਦੋਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਮੁਕਾਬਲੇ ਵਿੱਚ ਕੋਰੀਆ ਨੂੰ ਮਾਤ ਦੇ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਇਸ ਜੋੜੀ ਨੇ 16-10 ਦੇ ਅੰਕ ਨਾਲ ਜਿੱਤ ਦਰਜ ਕੀਤੀ। ਮਨੂ ਭਾਕਰ ਲਈ ਇਹ ਲਗਾਤਾਰ ਦੂਜਾ ਕਾਂਸੀ ਤਮਗਾ ਸੀ, ਕਿਉਂਕਿ ਇਸ ਤੋਂ ਪਹਿਲਾਂ ਉਸ ਨੇ 10 ਮੀਟਰ ਏਅਰ ਪਿਸਟਲ ਦੇ ਮਹਿਲਾ ਮੁਕਾਬਲੇ ਵਿੱਚ ਵੀ ਕਾਂਸੀ ਤਗਮਾ ਜਿੱਤਿਆ ਸੀ।

ਭਾਰਤ ਨੇ ਹੁਣ ਤੱਕ ਇਸ ਓਲੰਪਿਕ ਵਿੱਚ ਦੋ ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ ਦੋਵਾਂ ਦੇ ਹਾਸਲ ਕਰਨ ਵਿੱਚ ਮਨੂ ਦਾ ਮਹੱਤਵਪੂਰਨ ਯੋਗਦਾਨ ਹੈ। ਮਨੂ ਭਾਕਰ ਇੱਕੋ ਓਲੰਪਿਕ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਮਨੂ ਦੇ ਖੇਡਾਂ ‘ਚ ਦਮਦਾਰ ਪ੍ਰਦਰਸ਼ਨ ਨੇ ਭਾਰਤ ਦੀ ਨਵੀਂ ਇਤਿਹਾਸਿਕ ਕਮਾਈ ਕਰਵਾਈ ਹੈ।

ਮਨੂ ਭਾਕਰ ਦੇ ਪਰਿਵਾਰ ਦਾ ਗੋਰੀਆ ਪਿੰਡ (ਝੱਜਰ) ਨਾਲ ਸਬੰਧ ਹੈ। ਉਸ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਦੱਸਿਆ ਕਿ ਮਨੂ ਪਹਿਲਾਂ ਡਾਕਟਰ ਬਣਨਾ ਚਾਹੁੰਦੀ ਸੀ, ਪਰ ਪਿਸਟਲ ਚੁੱਕਣ ਤੋਂ ਬਾਅਦ ਉਸਨੇ ਪਿਛੇ ਮੁੜ ਕੇ ਨਹੀਂ ਵੇਖਿਆ।

ਸਰਬਜੋਤ ਸਿੰਘ, ਅੰਬਾਲਾ ਤੋਂ ਆਏ ਕਿਸਾਨ ਪਰਿਵਾਰ ਨਾਲ ਸਬੰਧਤ ਹਨ। 2016 ਵਿੱਚ 13 ਸਾਲ ਦੀ ਉਮਰ ਵਿੱਚ ਸ਼ੂਟਿੰਗ ਵਿਚ ਦਾਖਲਾ ਲੈ ਕੇ, ਉਸਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਹੁਣ ਮਨੂ ਦੇ ਨਾਲ ਮਿਲ ਕੇ ਉਸਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਮਨੂ ਅਤੇ ਸਰਬਜੋਤ ਦੇ ਉੱਨਤ ਪ੍ਰਦਰਸ਼ਨ ‘ਤੇ ਸਾਰੇ ਭਾਰਤੀ ਮਾਣ ਮਹਿਸੂਸ ਕਰ ਰਹੇ ਹਨ।