GTA News Media

Top Info Bar
22.1°C Toronto Loading date...
Toronto/GTA

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ Travel Advisory ਕੀਤੀ ਜਾਰੀ

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ Travel Advisory ਕੀਤੀ ਜਾਰੀ
Share this post via:

ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਲਈ ਸਰਦੀਆਂ ਦੇ ਮੌਸਮ ਦੀ ਯਾਤਰਾ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਨਵਾਇਰਮੈਂਟ ਕੈਨੇਡਾ ਨੇ ਸ਼ਨੀਵਾਰ ਸਵੇਰੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਏਜੰਸੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਝੱਖੜਾਂ,ਬਰਫ਼ਬਾਰੀ ਅਤੇ ਅਤਿਅੰਤ ਠੰਡੀਆਂ ਹਵਾਵਾਂ ਕਾਰਨ ਵਾਹਨ ਚਾਲਕਾਂ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਲਈ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਭਾਰੀ ਬਰਫਬਾਰੀ ਹੋਣ ਕਾਰਨ ਸੜਕਾਂ ਦੀਆਂ ਸਤਹਾਂ ‘ਤੇ ਬਰਫ ਦਾ ਇਕੱਠਾ ਹੋਣਾ ਸੰਭਵ ਹੈ, ਖਾਸ ਤੌਰ ‘ਤੇ ਖੁੱਲ੍ਹੇ ਖੇਤਰ ‘ਤੇ। ਸ਼ਨੀਵਾਰ ਦੁਪਹਿਰ ਤੱਕ ਹਵਾ ਦੇ ਠੰਡੇ ਹਾਲਾਤ ਵਿੱਚ “ਥੋੜਾ” ਸੁਧਾਰ ਹੋਣ ਦੀ ਉਮੀਦ ਹੈ। ਐਡਵਾਈਜ਼ਰੀ ਵਿੱਚ ਲਿਖਿਆ ਗਿਆ ਹੈ ,” ਮੌਸਮ ਵਿੱਚ ਅਚਾਨਕ ਤਬਦੀਲੀਆਂ ਕਾਰਨ ਯਾਤਰਾ ਖਤਰਨਾਕ ਹੋ ਸਕਦੀ ਹੈ, ਸੜਕ ਦੀਆਂ ਬਦਲਦੀਆਂ ਸਥਿਤੀਆਂ ਦੇ ਨਾਲ ਆਪਣੀ ਡਰਾਈਵਿੰਗ ਨੂੰ ਅਨੁਕੂਲ ਕਰਨ ਲਈ ਤਿਆਰ ਰਹੋ।”

ਏਜੰਸੀ ਨੇ ਕਿਹਾ ਕਿ ਹਾਈਵੇਅ, ਸੜਕਾਂ, ਵਾਕਵੇਅ ਅਤੇ ਪਾਰਕਿੰਗ ਸਥਾਨਾਂ ‘ਤੇ ਬਰਫਬਾਰੀ ਕਾਰਨ ਤਿਲਕਣ ਹੋ ਸਕਦੀ ਹੈ। ਸਿਟੀ ਆਫ ਟੋਰਾਂਟੋ ਨੇ ਕਿਹਾ ਕਿ ਸ਼ਨੀਵਾਰ ਨੂੰ ਤਿੰਨ ਵਾਰਮਿੰਗ ਸੈਂਟਰ (warming centres) ਖੁੱਲੇ ਰਹਿਣਗੇ। ਇਹ ਵਾਰਮਿੰਗ ਸੈਂਟਰ 150 ਬੋਰੋ ਡਰਾਈਵ ਵਿਖੇ ਸਕਾਰਬੋਰੋ ਸਿਵਿਕ ਸੈਂਟਰ, 55 ਜੌਨ ਸਟਰੀਟ ਵਿਖੇ ਮੈਟਰੋ ਹਾਲ ਅਤੇ 89 ਚਰਚ ਐਵਨਿਊ ਵਿਖੇ ਮਿਸ਼ੇਲ ਫੀਲਡ ਕਮਿਊਨਿਟੀ ਸੈਂਟਰ ਵਿਖੇ ਸਥਿਤ ਹਨ।