GTA News Media

Top Info Bar
22.1°C Toronto Loading date...
Toronto/GTA

ਐਨਵਾਇਰਮੈਂਟ ਕੈਨੇਡਾ ਵੱਲੋਂ ਕੈਨੇਡਾ ਦੇ ਪੂਰਬੀ ਹਿੱਸੇ ‘ਚ ਕੜਾਕੇ ਦੀ ਠੰਡ ਦੀ ਚਿਤਾਵਨੀ ਜਾਰੀ

ਐਨਵਾਇਰਮੈਂਟ ਕੈਨੇਡਾ ਵੱਲੋਂ ਕੈਨੇਡਾ ਦੇ ਪੂਰਬੀ ਹਿੱਸੇ ‘ਚ ਕੜਾਕੇ ਦੀ ਠੰਡ ਦੀ ਚਿਤਾਵਨੀ ਜਾਰੀ
Share this post via:

ਪੂਰਬੀ ਕੈਨੇਡਾ ਨੂੰ ਅੱਤ ਦੀ ਠੰਡ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਓਨਟੇਰਿਓ ਦੇ ਪੂਰਬੀ ਇਲਾਕੇ ਅਤੇ ਕਿਊਬੈਕ ਦੇ ਪੱਛਮੀ ਇਲਾਕੇ ਕੜਾਕੇ ਦੀ ਠੰਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਕੈਨੇਡਾ ਦੇ ਮੌਸਮ ਵਿਭਾਗ, ਐਨਵਾਇਰਨਮੈਂਟ ਕੈਨੇਡਾ ਨੇ ਅਨੁਮਾਨ ਲਗਾਇਆ ਹੈ ਕਿ ਕੁਝ ਇਲਾਕਿਆਂ ਵਿਚ ਤਾਂ ਤਾਪਮਾਨ ਤਾਪਮਾਨ -38 ਤੋਂ -50 ਡਿਗਰੀ ਦੇ ਦਰਮਿਆਨ ਮਹਿਸੂਸ ਹੋਣ ਦੀ ਸੰਭਾਵਨਾ ਹੈ। ਮੌਂਟਰੀਅਲ ਵਿਚ ਤਾਪਮਾਨ -29 ਡਿਗਰੀ ਤੱਕ ਡਿੱਗ ਸਕਦਾ ਹੈ ਤੇ ਟੋਰੌਂਟੋ ਵਿਚ ਵੀ ਤਾਪਮਾਨ ਦੇ -20 ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ ਜੋਕਿ ਸਰਦ ਹਵਾ ਕਰਕੇ -30 ਤੱਕ ਮਹਿਸੂਸ ਹੋ ਸਕਦਾ ਹੈ।

ਬ੍ਰੈਂਪਟਨ, ਮਿਸਿਸਾਗਾ ਅਤੇ ਹਾਲਟਨ ਰੀਜਨ ਵਿਚ ਵੀ ਇਸੇ ਤਰ੍ਹਾਂ ਦੀ ਅੱਤ ਦੀ ਠੰਡ ਦੀ ਚਿਤਾਵਨੀ ਜਾਰੀ ਹੈ। ਨੋਵਾ ਸਕੋਸ਼ੀਆ ਵਿਚ ਵੀ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਹੈ ਅਤੇ ਸੂਬੇ ਵਿਚ ਤਾਪਮਾਨ -24 ਤੱਕ ਡਿੱਗਣ ਦੀ ਸੰਭਾਵਨਾ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖ਼ਤਰਾ ਹੈ। ਲੋਕਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀ ਕਈ ਪਰਤਾਂ ਪਹਿਨਣ ਦੀ ਤਾਕੀਦ ਕੀਤੀ ਗਈ ਹੈ। ਅੱਤ ਦੀ ਠੰਡ ਦੀ ਚਿਤਾਵਨੀ ਸ਼ਨੀਵਾਰ ਸਵੇਰੇ ਤੱਕ ਜਾਰੀ ਰਹੇਗੀ।