ਓਨਟਾਰੀਓ ਦੀ ਆਬਾਦੀ ਵਿੱਚ 2043 ਤੱਕ ਹੋਵੇਗਾ ਵੱਡਾ ਵਾਧਾ : ਸਟੈਟੇਸਟਿਕਸ ਕੈਨੇਡਾ
ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਅਨੁਸਾਰ 2043 ਤੱਕ ਓਨਟਾਰੀਓ ਦੀ ਆਬਾਦੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਸਮੇਂ ਓਨਟਾਰੀਓ ਵਿੱਚ ਅੰਦਾਜ਼ਨ 14, 826,000 ਲੋਕ ਹਨ। ਰਿਪੋਰਟ ਅਨੁਸਾਰ ਓਨਟਾਰੀਓ ਵਿੱਚ 4·2 ਮਿਲੀਅਨ ਨਵੇਂ ਰੈਜ਼ੀਡੈਂਟਸ ਹੋਣਗੇ। ਸਟੈਟੇਸਟਿਕਸ ਕੈਨੇਡਾ ਦੇ ਡੈਮੋਗ੍ਰੈਫਰ ਪੈਟਰਿਸ ਡਿਓਨ ਨੇ ਆਖਿਆ ਕਿ ਓਨਟਾਰੀਓ ਵਿੱਚ ਆਬਾਦੀ ਵਿੱਚ ਵਾਧਾ ਹੋਰਨਾਂ ਪ੍ਰੋਵਿੰਸਾਂ ਦੇ ਮੁਕਾਬਲੇ ਵੱਧ ਹੈ ਹਾਲਾਂਕਿ ਮਹਾਂਮਾਰੀ ਦੌਰਾਨ ਮੈਰੀਟਾਈਮਜ਼, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਵੱਲ ਵੀ ਲੋਕ ਮਾਈਗ੍ਰੇਟ ਕੀਤੇ ਹਨ। ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਇੱਥੇ ਆਬਾਦੀ ਉਮਰਦਰਾਜ਼ ਹੋ ਰਹੀ ਹੈ।
ਆਪਣੀ ਆਬਾਦੀ ਨੂੰ ਨਵਿਆਉਣ ਲਈ ਕੈਨੇਡਾ ਨੂੰ ਬਹੁਤਾ ਕਰਕੇ ਇਮੀਗ੍ਰੇਸ਼ਨ ਪੱਧਰ ਉੱਤੇ ਨਿਰਭਰ ਰਹਿਣਾ ਹੋਵੇਗਾ। ਉਹ ਵੀ ਅਜਿਹੇ ਸੰਦਰਭ ਵਿੱਚ ਜਦੋਂ ਇੱਥੇ ਜਨਣ ਸ਼ਕਤੀ ਦਰ ਘੱਟਦੀ ਜਾ ਰਹੀ ਹੈ।