GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਲਈ ਜਨਤਕ ਛੁੱਟੀ ਦਾ ਐਲਾਨ ਨਹੀਂ ਕਰੇਗਾ

ਓਨਟਾਰੀਓ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਲਈ ਜਨਤਕ ਛੁੱਟੀ ਦਾ ਐਲਾਨ ਨਹੀਂ ਕਰੇਗਾ
Share this post via:

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੀ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਸਬੰਧ ਵਿੱਚ ਟਰੂਡੋ ਵੱਲੋਂ 19 ਸਤੰਬਰ ਨੂੰ ਫੈਡਰਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਓਨਟਾਰੀਓ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਇਸ ਦਿਨ ਕੋਈ ਛੁੱਟੀ ਨਹੀਂ ਹੋਵੇਗੀ। ਮੰਗਲਵਾਰ ਨੂੰ ਇਸ ਦੀ ਪੁਸ਼ਟੀ ਪ੍ਰੀਮੀਅਰ ਡੱਗ ਫਰਡ ਵੱਲੋਂ ਕੀਤੀ ਗਈ।

ਇੱਕ ਬਿਆਨ ਵਿੱਚ ਫੋਰਡ ਨੇ ਆਖਿਆ ਕਿ 19 ਸਤੰਬਰ ਨੂੰ ਆਪਣੇ ਮੁਲਾਜ਼ਮਾਂ ਨੂੰ ਛੁੱਟੀ ਦੇਣ ਦੀ ਥਾਂ ਓਨਟਾਰੀਓ ਇਸ ਦਿਨ ਨੂੰ ਸੋਗ ਦੇ ਦਿਨ ਵਜੋਂ ਮਨਾਵੇਗਾ। ਉਸ ਦਿਨ ਦੁਪਹਿਰੇ 1:00 ਵਜੇ ਓਨਟਾਰੀਓ ਦੇ ਲੋਕਾਂ ਵੱਲੋਂ ਮੌਨ ਧਾਰ ਕੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।