GTA News Media

Top Info Bar
22.1°C Toronto Loading date...
Toronto/GTA

ਔਟਵਾ ਅਤੇ ਟੋਰੌਂਟੋ ਦੀਆਂ ਦੋ ਰਾਈਡਿੰਗਜ਼ ਵਿਚ ਜ਼ਿਮਨੀ ਚੋਣਾਂ

ਔਟਵਾ ਅਤੇ ਟੋਰੌਂਟੋ ਦੀਆਂ ਦੋ ਰਾਈਡਿੰਗਜ਼ ਵਿਚ ਜ਼ਿਮਨੀ ਚੋਣਾਂ
Share this post via:

ਓਨਟੇਰਿਓ ਦੀਆਂ ਦੋ ਰਾਈਡਿੰਗਜ਼ ਦੇ ਲੋਕ ਅੱਜ ਆਪਣੇ ਸੂਬਾਈ ਨੁਮਾਇੰਦਿਆਂ ਨੂੰ ਚੁਣਨ ਲਈ ਵੋਟਾਂ ਪਾਉਣਗੇ। ਔਟਵਾ ਦੀ ਕਨਾਟਾ-ਕਾਰਲਟਨ ਰਾਈਡਿੰਗ ਅਤੇ ਟੋਰੌਂਟੋ ਵਿਚ ਸਕਾਰਬ੍ਰੋਅ-ਗਿਲਡਵੁੱਡ ਰਾਈਡਿੰਗ ਵਿਚ ਜ਼ਿਮਨੀ ਚੋਣ ਹੋ ਰਹੀ ਹੈ। ਮਾਰਚ ਵਿਚ ਤਤਕਾਲੀਨ ਕੈਬਿਨੇਟ ਮੰਤਰੀ ਮੈਰਿਲੀ ਫ਼ਿਊਲਰਟਨ ਵੱਲੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੀ ਸੀਟ ਖ਼ਾਲੀ ਹੋ ਗਈ ਸੀ। ਉਹ ਕਨਾਟਾ-ਕਾਰਲਟਨ ਦੀ ਨੁਮਾਇੰਦਗੀ ਕਰਦੇ ਸਨ।

ਟੋਰੌਂਟੋ ਦੀਆਂ ਮੇਅਰ ਦੀਆਂ ਜ਼ਿਮਨੀ ਚੋਣਾਂ ਲੜਨ ਲਈ ਮਿਟਜ਼ੀ ਹੰਟਰ ਨੇ ਸੂਬਾਈ ਪਾਰਲੀਮੈਂਟ ਤੋਂ ਅਸਤੀਫ਼ਾ ਦਿੱਤਾ ਸੀ। ਮਿਟਜ਼ੀ ਸਾਲ 2013 ਤੋਂ ਲਿਬਰਲ ਪਾਰਟੀ ਦੀ ਤਰਫ਼ੋਂ ਸਕਾਰਬ੍ਰੋਅ – ਗਿਲਡਵੁੱਡ ਤੋਂ ਐਮਪੀਪੀ ਸਨ। ਕਨਾਟਾ-ਕਾਰਲਟਨ ਰਾਈਡਿੰਗ ਤੋਂ ਕੈਰਨ ਮੈਕ੍ਰਿਮਨ ਲਿਬਰਲ ਉਮੀਦਵਾਰ ਹਨ। ਕੈਰਨ ਇਸ ਰਾਈਡਿੰਗ ਤੋਂ ਐਮਪੀ ਰਹਿ ਚੁੱਕੇ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੇ ਸਕਾਰਬ੍ਰੋਅ-ਗਿਲਡਵੁੱਡ ਰਾਈਡਿੰਗ ਤੋਂ ਗੈਰੀ ਕ੍ਰੌਫ਼ਰਡ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਗੈਰੀ ਸਕਾਰਬ੍ਰੋਅ ਵਾਰਡ ਦੇ ਕੌਂਸਲਰ ਹਨ।

ਗ੍ਰੀਨ ਪਾਰਟੀ ਵੱਲੋਂ ਸਕਾਰਬ੍ਰੋਅ-ਗਿਲਡਵੁੱਡ ਤੋਂ ਤਾਰਾ ਮਕਮੈਨ ਅਤੇ ਕਨਾਟਾ-ਕਾਰਲਟਨ ਤੋਂ ਸਟੀਵਨ ਵੌਰਨ ਉਮੀਦਵਾਰ ਹਨ। ਕਨਾਟਾ-ਕਾਰਲਟਨ ਤੋਂ ਪੀਸੀ ਉਮੀਦਵਾਰ ਸ਼ੌਨ ਵੈਬਸਟਰ ਹਨ। ਇਸ ਰਾਈਡਿੰਗ ਤੋਂ ਮੈਲੀਸਾ ਕੋਏਨਰੈਡ ਐਨਡੀਪੀ ਉਮੀਦਵਾਰ ਹਨ। ਸਕਾਰਬ੍ਰੋਅ-ਗਿਲਡਵੁੱਡ ਤੋਂ ਐਂਡਰੀਆ ਹੇਡਲ ਲਿਬਰਲ ਅਤੇ ਥਾਡਸ਼ਾ ਨਵਾਨੀਥਨ ਐਨਡੀਪੀ ਵੱਲੋਂ ਚੋਣ ਲੜਨਗੇ। ਦੋਵੇਂ ਰਾਈਡਿੰਗਜ਼ ਵਿਚ ਐਡਵਾਂਸ ਪੋਲਿੰਗ ਬੇਹੱਦ ਘੱਟ ਰਹੀ। ਸਕਾਰਬ੍ਰੋਅ-ਗਿਲਡਵੁੱਡ ਵਿਚ ਸਿਰਫ਼ 3.6 % ਯੋਗ ਵੋਟਰਾਂ ਨੇ ਐਡਵਾਂਸ ਪੋਲਿੰਗ ਕੀਤੀ ਅਤੇ ਕਨਾਟਾ-ਕਾਰਲਟਨ ਵਿਚ 7.6 % ਯੋਗ ਵੋਟਾਂ ਨੇ ਐਡਵਾਂਸ ਪੋਲਿੰਗ ਕੀਤੀ।