GTA News Media

Top Info Bar
22.1°C Toronto Loading date...
Crime Toronto/GTA

ਔਰਤ ‘ਤੇ ਜਿਨਸੀ ਹਮਲਾ ਕਰਨ ਦੇ ਦੋਸ਼ ਹੇਠ, ਤਿੰਨ ਪੰਜਾਬੀਆਂ ਦੀ ਭਾਲ ‘ਚ ਪੁਲਿਸ

ਔਰਤ ‘ਤੇ ਜਿਨਸੀ ਹਮਲਾ ਕਰਨ ਦੇ ਦੋਸ਼ ਹੇਠ, ਤਿੰਨ ਪੰਜਾਬੀਆਂ ਦੀ ਭਾਲ ‘ਚ ਪੁਲਿਸ
Share this post via:

ਟੋਰਾਂਟੋ- ਔਰਤ ਤੇ ਜਿਨਸੀ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ 31 ਸਾਲਾ ਮਹਿਲਾ 27 ਅਗਸਤ ਨੂੰ ਬਾਥਰਸਟ ਸਟਰੀਟ ਤੇ ਬਲੂਅਰ ਸਟਰੀਟ ਵੈਸਟ ਏਰੀਆ ਵਿੱਚ ਮਹਿਲਾ ਨੇ ਦੋਸ਼ ਲਾਇਆ ਕਿ ਤਿੰਨਾਂ ਵਿਅਕਤੀਆਂ ਵੱਲੋਂ ਉਸ ਉੱਤੇ ਜਿਨਸੀ ਹਮਲਾ ਕੀਤਾ ਗਿਆ। ਤਿੰਨਾਂ ਵਿੱਚੋਂ ਇੱਕ ਵਿਅਕਤੀ 25 ਤੋਂ 35 ਸਾਲ ਦਾ ਦੱਸਿਆ ਜਾਂਦਾ ਹੈ। ਉਸ ਨੇ ਕਾਲੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਨੀਲੀ ਪੈਂਟ ਤੇ ਕਾਲੇ ਰੰਗ ਦੇ ਬੂਟ ਪਾਏ ਹੋਏ ਸਨ।

ਦੂਜੇ ਵਿਅਕਤੀ ਦੀ ਉਮਰ ਵੀ 25 ਤੋਂ 35 ਸਾਲ ਦਰਮਿਆਨ ਦੱਸੀ ਜਾਂਦੀ ਹੈ। ਉਸ ਨੇ ਮਹਿਰੂਨ ਰੰਗ ਦੀ ਪੱਗ, ਚੈੱਕ ਵਾਲੀ ਭੂਰੀ ਤੇ ਕ੍ਰੀਮ ਰੰਗ ਦੀ ਸ਼ਰਟ ਤੇ ਨੀਲੀ ਪੈਂਟ ਪਾਈ ਹੋਈ ਸੀ।ਤੀਜਾ ਵਿਅਕਤੀ ਵੀ 25 ਤੋਂ 35 ਸਾਲ ਉਮਰ ਦਾ ਦੱਸਿਆ ਜਾਂਦਾ ਹੈ। ਉਸ ਦੇ ਦਾੜ੍ਹੀ ਸੀ ਤੇ ਭੂਰੇ ਤੇ ਨਿੱਕੇ ਕੱਟੇ ਹੋਏ ਵਾਲ ਸਨ। ਉਸ ਨੇ ਪੂਰੀਆਂ ਬਾਹਾਂ ਵਾਲੀ ਲਾਲ ਰੰਗ ਦੀ ਸ਼ਰਟ, ਕਾਲੀ ਪੈਂਟ ਤੇ ਕਾਲੇ ਜੁੱਤੇ ਪਾਏ ਹੋਏ ਸਨ।ਇਨ੍ਹਾਂ ਤਿੰਨਾਂ ਪੰਜਾਬੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।