GTA News Media

Top Info Bar
22.1°C Toronto Loading date...
Toronto/GTA

ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰੰਟੋ ਵੱਲੋਂ ਨਿਵੇਕਲੀ ਪਹਿਲ । ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਤੇ “ਲਾਈਫ ਟਾਈਮ ਅਚੀਵਮੈਂਟ ਅਵਾਰਡ“ ਦੀ ਸੁਰੂਆਤ

ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰੰਟੋ ਵੱਲੋਂ ਨਿਵੇਕਲੀ ਪਹਿਲ । ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਤੇ “ਲਾਈਫ ਟਾਈਮ ਅਚੀਵਮੈਂਟ ਅਵਾਰਡ“ ਦੀ ਸੁਰੂਆਤ
Share this post via:

ਚਮਕੌਰ ਸਿੰਘ ਮਾਛੀਕੇ ( ਬਰੈਂਪਟਨ ) ਉੱਘੇ ਸਾਹਿਤ ਪ੍ਰੇਮੀ ,ਕਾਰੋਬਾਰੀ ਅਤੇ ਸਮਾਜ ਸੇਵੀ ਸਰਦਾਰ ਹਰਦਿਆਲ ਸਿੰਘ ਝੀਤਾ ਦੇ ਉੱਦਮ ਸਦਕਾ ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰੰਟੋ ਵੱਲੋਂ ਪੰਜਾਬੀ ਭਵਨ ਬਰੈਂਪਟਨ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸੈਮੀਨਾਰ ਨਾਮਧਾਰੀ ਸੰਗਤ ਸੁਸਾਇਟੀ ਟਰਾਂਟੋ ਅਤੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਮਰਵਾਹਾ ਜੀ ਦੇ ਸਹਿਯੋਗ ਸਦਕਾ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ । ਇਸ ਸੈਮੀਨਾਰ ਚ ਸਭਾ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਹਰ ਸਾਲ ਉਹਨਾਂ ਵਿਸ਼ੇਸ ਸਖਸੀਅਤਾਂ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ “ ਲਾਈਫ ਟਾਇਮ ਅਚੀਵਮੈਂਟ ਅਵਾਰਡ “ ਦੇਣ ਦਾ ਉਪਰਾਲਾ ਕੀਤਾ ਗਿਆ ਜਿੰਨਾਂ ਨੇ ਕਿਸੇ ਨਾ ਕਿਸੇ ਖੇਤਰ ਚ ਵਿਲੱਖਣ ਸ਼ਾਪ ਛੱਡੀ ਹੋਵੇ ਤੇ ਸਮਾਜ ਲਈ ਵਿਸ਼ੇਸ ਉਪਰਾਲੇ ਕੀਤੇ ਹੋਣ । ਇਸ ਸੰਸਥਾ ਵੱਲੋਂ ਪਹਿਲਾ ਅਵਾਰਡ ਟੋਰਾਂਟੋ ਦੀ ਬਹੁਪੱਖੀ ਸ਼ਖਸੀਅਤ ਅਤੇ ਸਮਰੱਥ ਲੇਖਕ ਸਰਦਾਰ ਪੂਰਨ ਸਿੰਘ ਪਾਂਧੀ ਜੀ ਨੂੰ ਦਿੱਤਾ ਗਿਆ । ਸਮਾਗਮ ਦੌਰਾਨ ਪ੍ਰੋ. ਕਿ੍ਰਪਾਲ ਸਿੰਘ ਪੰਨੂ ,ਗੁਰਦੇਵ ਸਿੰਘ ਮਾਨ,ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਕੇਹਰ ਸਿੰਘ ਮਠਾੜੂ , ਕਰਨ ਅਜੈਬ ਸਿੰਘ ਸੰਘਾ,ਮਲੂਕ ਸਿੰਘ ਕਾਹਲੋਂ,ਪ੍ਰੋ. ਰਾਮ ਸਿੰਘ,ਭੁਪਿੰਦਰ ਦੂਲੇ , ਕੁਲਵਿੰਦਰ ਖਹਿਰਾ ,ਡਾਕਟਰ ਪਰਗਟ ਸਿੰਘ ਬੱਗਾ , ਸਰਦਾਰ ਅਜੀਤ ਸਿੰਘ ਲਾਇਲ ਨਾਮਧਾਰੀ , ਪ੍ਰੋ. ਜਗੀਰ ਸਿੰਘ ਕਾਹਲੋਂ . ਸੁਰਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਦੇ ਸੰਸਥਾਪਕ ਹਰਦਿਆਲ ਸਿੰਘ ਝੀਤਾ ਨੇ ਇਸ ਵਕਤ ਇਹ ਵੀ ਅਪੀਲ ਕੀਤੀ ਕਿ ਟੋਰਾਂਟੋ ਵਿੱਚ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਵੱਲੋਂ ਇਕ ਜੁੱਟ ਹੋ ਕੇ ਪੰਜਾਬੀ ਮਾਂ ਬੋਲੀ ਦੀ ਬੇਹਤਰੀ ਵਾਸਤੇ ਸਾਰਥਕ ਯਤਨ ਕੀਤੇ ਜਾਣੇ ਚਾਹੀਦੇ ਹਨ ,ਸਟੇਜ ਦੀ ਕਾਰਵਾਈ ਪਿਆਰਾ ਸਿੰਘ ਕੁੱਦੋਵਾਲ ਨੇ ਬਾਖੂਬੀ ਨਿਭਾਈ ।