GTA News Media

Top Info Bar
22.1°C Toronto Loading date...
Toronto/GTA

ਕੈਨੇਡਾ ਦੇ ਹਿੰਦੂ ਮੰਦਰ ‘ਚ ਤੋੜਿਆ ਗਿਆ ਮਹਾਤਮਾ ਗਾਂਧੀ ਦਾ ‘ਬੁੱਤ’

ਕੈਨੇਡਾ ਦੇ ਹਿੰਦੂ ਮੰਦਰ ‘ਚ ਤੋੜਿਆ ਗਿਆ ਮਹਾਤਮਾ ਗਾਂਧੀ ਦਾ ‘ਬੁੱਤ’
Share this post via:

ਟੋਰਾਂਟੋ : ਕੈਨੇਡਾ ਦੀ ਰਾਜਧਾਨੀ ਟੋਰਾਂਟੋ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਿਚਮੰਡ ਹਿੱਲ ਸਥਿਤ ਇਕ ਹਿੰਦੂ ਮੰਦਰ ਦੀ ਹੈ। ਇੱਥੇ ਮਹਾਤਮਾ ਗਾਂਧੀ ਦਾ ਪੰਜ ਮੀਟਰ ਵੱਡਾ ਬੁੱਤ ਸਥਾਪਿਤ ਹੈ। ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ।

ਮੰਦਰ ਦੇ ਪ੍ਰਧਾਨ ਡਾਕਟਰ ਬੁਧੇਂਦਰ ਦੂਬੇ ਨੇ ਕਿਹਾ ਕਿ ਇਸ ਘਟਨਾ ਨੇ ਭਾਰਤੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇੱਥੇ ਪਿਛਲੇ 30 ਸਾਲਾਂ ਤੋਂ ਮੌਜੂਦ ਮੂਰਤੀ ਨਾਲ ਕਦੇ ਵੀ ਛੇੜਛਾੜ ਨਹੀਂ ਕੀਤੀ ਗਈ।

ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਢਾਹੇ ਜਾਣ ਨਾਲ ਅਸੀਂ ਦੁਖੀ ਹਾਂ। ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।