GTA News Media

Top Info Bar
22.1°C Toronto Loading date...
Toronto/GTA

GTA ‘ਚ ਕਿਰਾਏ ਦੇ ਮਕਾਨਾਂ ਦੀ ਮੰਗ ਨੂੰ ਵੇਖਦੇ ਹੋਏ, ਨਵੇਂ ਮਕਾਨਾਂ ਦੀ ਉਸਾਰੀ ਦੀ ਜ਼ਰੂਰਤ: ਰਿਪੋਰਟ

GTA ‘ਚ ਕਿਰਾਏ ਦੇ ਮਕਾਨਾਂ ਦੀ ਮੰਗ ਨੂੰ ਵੇਖਦੇ ਹੋਏ, ਨਵੇਂ ਮਕਾਨਾਂ ਦੀ ਉਸਾਰੀ ਦੀ ਜ਼ਰੂਰਤ: ਰਿਪੋਰਟ
Share this post via:

GTA ਵਿਚ ਕਿਰਾਏ ਦੇ ਮਕਾਨਾਂ ਦੀ ਤੇਜ਼ੀ ਨਾਲ ਵਧ ਰਹੀ ਮੰਗ ਦੀ ਪੂਰਤੀ ਲਈ ਨਵੇਂ ਕਿਰਾਏ ਦੇ ਮਕਾਨਾਂ ਦੀ ਉਸਾਰੀ ਦੀ ਜ਼ਰੂਰਤ ਹੈ। ਇੰਡਸਟਰੀ ਗਰੁੱਪਸ ਵੱਲੋਂ ਤਿਆਰ ਕੀਤੀ ਨਵੀਂ ਰਿਪੋਰਟ ਵਿਚ ਇਹ ਪਹਿਲੂ ਸਾਹਮਣੇ ਆਇਆ ਹੈ। ਬਿਲਡਿੰਗ ਇੰਸਟਰੀ ਐਂਡ ਲੈਂਡ ਡਿਵੈਲਪਮੈਂਟ ਅਸੋਸੀਏਸ਼ਨ ਅਤੇ ਫ਼ੈਡਰੇਸ਼ਨ ਔਫ਼ ਰੈਂਟਲ ਹਾਊਸਿੰਗ ਪ੍ਰੋਵਾਈਡਰਜ਼ ਔਫ਼ ਓਨਟੇਰਿਓ ਨੇ ਕਿਹਾ ਕਿ ਜੀਟੀਏ ਵਿਚ ਕਿਰਾਏ ਦੇ ਮਕਾਨਾਂ ਦਾ ਘਾਟਾ ਅਗਲੇ 10 ਸਾਲਾਂ ਵਿਚ ਦੁੱਗਣਾ ਹੋਕੇ 177,000 ਹੋ ਜਾਵੇਗਾ। ਰਿਪੋਰਟ ਮੁਤਾਬਕ ਕਿਰਾਏ ਦੇ ਉਦੇਸ਼ ਲਈ ਉਸਾਰੇ ਜਾਣ ਵਾਲੇ ਨਵੇਂ ਮਕਾਨ ਬਣਾਉਣ ਨਾਲ ਹੀ ਇਹ ਘਾਟਾ ਪੂਰਾ ਕਰ ਸਕਦਾ ਹੈ। ਰਿਪੋਰਟ ਅਨੁਸਾਰ ਜੀਟੀਏ ਦੇ ਕਰੀਬ 90 ਪ੍ਰਤੀਸ਼ਤ ਕਿਰਾਏ ਲਈ ਉਸਾਰੇ ਗਏ ਯੂਨਿਟ ਤਕਰੀਬਨ 40 ਸਾਲ ਪਹਿਲਾਂ ਬਣਾਏ ਗਏ ਸਨ। GTA ਦੀ ਰੈਂਟਲ ਮਾਰਕੀਟ ਵਿਚ ਕਿਰਾਏ ਲਈ ਬਣਾਏ ਮਕਾਨਾਂ ਦੀ ਹਿੱਸੇਦਾਰੀ 41 ਪ੍ਰਤੀਸ਼ਤ ਹੈ। FPRO ਦੇ ਪ੍ਰੈਜ਼ੀਡੈਂਟ ਟੋਨੀ ਇਰਵਿਨ ਨੇ ਲਿਖਤ ਬਿਆਨ ਵਿਚ ਸਾਰੇ ਪੱਧਰ ਦੀਆਂ ਸਰਕਾਰਾਂ ਨੂੰ ਪਹਿਲ ਦੇ ਅਧਾਰ ‘ਤੇ ਵਿਸ਼ੇਸ਼ ਤੌ੍ਰ ‘ਤੇ ਕਿਰਾਏ ਲਈ ਬਣੇ ਮਕਾਨਾਂ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ।

ਰਿਪੋਰਟ ਦੇ ਅਨੁਸਾਰ, ਡਿਵੈਲਪਰਾਂ ਲਈ ਪਰਪਸ-ਬਿਲਟ ਰੈਂਟਲ ਬਣਾਉਣਾ ਵਧੇਰੇ ਮਹਿੰਗਾ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਵੱਧ ਨਿਵੇਸ਼ ਕਰਨਾ ਪੈਂਦਾ ਹੈ, ਅਤੇ ਪ੍ਰੋਜੈਕਟ ਦੇ ਲਾਭਦਾਇਕ ਬਣਨ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਰਿਪੋਰਟ ਵਿੱਚ ਸਾਰੇ ਪੱਧਰ ਦੀਆਂ ਸਰਕਾਰਾਂ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਮਿਉਂਸਿਪਲ ਪੱਧਰ ‘ਤੇ, ਕਈ ਕਾਰਵਾਈਆਂ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਸੰਪਤੀ ਟੈਕਸਾਂ ਨੂੰ ਕੌਂਡੋਜ਼ ਅਤੇ ਲੋਅ ਰਾਈਜ਼ ਹੋਮਜ਼ ਨਾਲ ਇਕਸਾਰ ਕਰਨਾ, ਡਿਵੈਲਪਮੈਂਟ ਫੀਸਾਂ ਨੂੰ ਘਟਾਉਣਾ ਜਾਂ ਮੁਆਫ਼ ਕਰਨਾ, ਅਤੇ ਮੰਜ਼ੂਰੀ ਦੀ ਸਮਾਂ-ਸੀਮਾਵਾਂ ਨੂੰ ਤੇਜ਼ ਕਰਨਾ ਸ਼ਾਮਲ ਹੈ। ਰਿਪੋਰਟ ਵਿਚ ਓਨਟੇਰਿਓ ਸਰਕਾਰ ਵੱਲੋਂ ਹਾਲ ਹੀ ਵਿਚ ਬਣਾਏ ਮੋਰ ਹੋਮਜ਼ ਬਿਲਟ ਫ਼ਾਸਟਰ ਐਕਟ ਦੀ ਤਾਰੀਫ਼ ਕੀਤੀ ਗਈ ਹੈ, ਪਰ ਕਿਹਾ ਹੈ ਕਿ ਸੂਬਾ ਅਤੇ ਫ਼ੈਡਰਲ ਸਰਕਾਰ ਨੂੰ ਹੋਰ ਕਦਮ ਚੁੱਕਣ ਦੀ ਵੀ ਲੋੜ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਰਾਏ ਦੇ ਘਰਾਂ ਦੀ ਸਪਲਾਈ ਵਧਾਉਣ ਦੀ ਯੋਜਨਾ ਵਿੱਚ ਇੱਕ ਅੰਤਰ-ਸਰਕਾਰੀ ਰਣਨੀਤੀ ਸ਼ਾਮਲ ਹੋਣੀ ਚਾਹੀਦੀ ਹੈ।

(CBC NEWS)