GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ‘ਚ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਟੋਰਾਂਟੋ ‘ਚ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
Share this post via:

ਟੋਰਾਂਟੋ ‘ਚ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ  ਦੀ ਪਹਿਚਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਰਮਨਪ੍ਰੀਤ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਦਾ ਰਹਿਣ ਵਾਲਾ ਸੀ। ਉਹ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਰਮਨਪ੍ਰੀਤ ਜਦੋਂ ਆਪਣਾ ਸੈਮੀ-ਟਰੱਕ ਬੈਕ ਲਗਾ ਰਿਹਾ ਸੀ ਤਾਂ ਟਰਾਲਾ ਖੋਲ੍ਹਣ ਲੱਗਿਆਂ ਉਹ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ ਤੇ ਟਰੈਲਰ ਦੀ ਬਰੇਕ  ਨਾ ਲੱਗਣ ਕਾਰਨ ਰਮਨਪ੍ਰੀਤ ਦੀ ਮੌਤ ਹੋ ਗਈ। ਦਸਣਯੋਗ ਹੈ ਕਿ ਰਮਨਪ੍ਰੀਤ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਉਸਦਾ ਵਿਆਹ ਸੀ ਅਤੇ ਜਲਦ ਉਸਨੇ ਪੰਜਾਬ ਆਉਣਾ ਸੀ।