GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ‘ਚ ਇੱਕ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ

ਟੋਰਾਂਟੋ ‘ਚ ਇੱਕ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ
Share this post via:

ਮਿਸੀਸਾਗਾ ਵਿੱਚ ਸੋਮਵਾਰ ਨੂੰ ਲੰਚ ਬ੍ਰੇਕ ਦੌਰਾਨ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਪੁਲਿਸ ਅਧਿਕਾਰੀ ਦੀ ਪਛਾਣ ਕਾਂਸਟੇਬਲ ਐਂਡਰਿਊ ਹੌਂਗ ਵਜੋਂ ਕੀਤੀ ਗਈ ਹੈ ਜੋ 22 ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਿਹਾ ਸੀ। ਪੀਲ ਪੁਲਿਸ ਨੇ ਦੱਸਿਆ ਕਿ ਦੁਪਹਿਰੇ 2:15 ਦੇ ਕਰੀਬ ਅਰਜਨਟੀਨਾ ਰੋਡ ਤੇ ਵਿੰਸਟਨ ਚਰਚਿਲ ਬੁਲੇਵਾਰਡ ਇਲਾਕੇ ਵਿੱਚ ਮਿਸੀਸਾਗਾ ਵਿੱਚ ਦੋਹਰੇ ਗੋਲੀਕਾਂਡ ਤੋਂ ਬਾਅਦ ਪੀੜਤ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ।

ਇਸ ਘਟਨਾ ਮਗਰੋਂ ਸ਼ੱਕੀ ਚੋਰੀ ਦੀ ਜੀਪ ਲੈ ਕੇ ਫਰਾਰ ਹੋ ਗਿਆ ਤੇ ਉਸ ਸਬੰਧ ਵਿੱਚ ਪੁਲਿਸ ਨੇ ਟੀਵੀ, ਰੇਡੀਓ ਤੇ ਸੈੱਲਫੋਨਜ਼ ਉੱਤੇ ਐਕਟਿਵ ਸ਼ੂਟਰ ਦਾ ਐਲਰਟ ਵੀ ਜਾਰੀ ਕੀਤਾ। ਸ਼ੱਕੀ ਦੀ ਪਛਾਣ 30 ਸਾਲਾ ਸ਼ਾਅਨ ਪੈਟਰੀ ਵਜੋਂ ਕੀਤੀ ਗਈ।ਤਕਰੀਬਨ ਇੱਕ ਘੰਟੇ ਤੋਂ ਬਾਅਦ ਸ਼ੱਕੀ ਹਾਲਟਨ ਰੀਜਨ ਪਹੁੰਚਿਆ ਤੇ ਉੱਥੇ ਉਸ ਨੇ ਮਿਲਟਨ ਵਿੱਚ ਇੱਕ ਆਟੋ ਬਾਡੀ ਸ਼ੌਪ ਵਿੱਚ ਤਿੰਨ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦੂਜੇ ਦੋ ਵਿਅਕਤੀਆਂ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਸ਼ੂਟਰ ਇੱਕ ਵਾਰੀ ਫਿਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਹੈਮਿਲਟਨ ਵਿੱਚ ਲੋਕੇਟ ਕਰ ਲਿਆ ਗਿਆ ਤੇ ਹਾਲਟਨ ਪੁਲਿਸ ਅਧਿਕਾਰੀਆਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਵੱਲੋਂ ਇਸ ਸ਼ੂਟਿੰਗ ਦੀ ਜਾਂਚ ਕੀਤੀ ਜਾ ਰਹੀ ਹੈ।