GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ‘ਚ ਲਾਪਤਾ ਹੋਏ 23 ਸਾਲਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਟੋਰਾਂਟੋ ‘ਚ ਲਾਪਤਾ ਹੋਏ 23 ਸਾਲਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼
Share this post via:

ਟੋਰਾਂਟੋ: ਇਕ 23 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ, ਜੋ 5 ਮਈ ਨੂੰ ਲਾਪਤਾ ਹੋ ਗਿਆ ਸੀ। ਭਾਰਤ ਦੇ ਗੁਜਰਾਤ ਤੋਂ ਭਾਵਨਗਰ ਵਾਸੀ  ਆਯੂਸ਼ ਦਾਨਖੜਾ ਦੀ ਲਾਸ਼ ਬੀਤੀ 7 ਮਈ ਨੂੰ ਇੱਕ ਪੁਲ ਤੋਂ ਹੇਠਾਂ ਮਿਲੀ ਸੀ। ਆਯੂਸ਼ ਦੇ ਚਾਚਾ ਨਾਰਨ ਦਾਨਖੜਾ ਨੇ ਦੱਸਿਆ ਕਿ ਆਯੂਸ਼ ਨੇ ਗਾਂਧੀਨਗਰ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਕੰਪਿਊਟਰ ਸਾਇੰਸ ਵਿੱਚ ਆਪਣੇ ਬੈਚਲਰ ਆਫ਼ ਇੰਜੀਨੀਅਰਿੰਗ ਕੋਰਸ ਲਈ ਯਾਰਕ ਯੂਨੀਵਰਸਿਟੀ ਲਈ ਰਵਾਨਾ ਹੋਇਆ।

ਉਹ ਟੋਰਾਂਟੋ ਵਿੱਚ ਇੱਕ ਸਾਂਝੇ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਉਸ ਦੇ ਰੂਮ ਪਾਰਟਨਰ ਨੇ 6 ਮਈ ਨੂੰ ਪਿਤਾ ਰਮੇਸ਼ ਨੂੰ ਸੂਚਿਤ ਕੀਤਾ ਕਿ ਆਯੂਸ਼ ਇੱਕ ਦਿਨ ਤੋਂ ਘਰ ਵਾਪਸ ਨਹੀਂ ਆਇਆ ਹੈ ਅਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਟੋਰਾਂਟੋ ਪੁਲਿਸ ਨੇ ਪਰਿਵਾਰ ਦੇ ਕਹਿਣ ‘ਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕੀਤੀ ਅਤੇ ਜਾਂਚ ਦੌਰਾਨ 7 ਮਈ ਨੂੰ ਇੱਕ ਪੁਲ ਦੇ ਹੇਠਾਂ ਇੱਕ ਜਲ ਸਰੋਤ ਵਿਚ ਉਸ ਦੀ ਲਾਸ਼ ਮਿਲੀ।