GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ: ਜੁਲਾਈ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਤੇ ਕੀਮਤਾਂ ‘ਚ ਹੋਇਆ ਵਾਧਾ

ਟੋਰਾਂਟੋ: ਜੁਲਾਈ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਤੇ ਕੀਮਤਾਂ ‘ਚ ਹੋਇਆ ਵਾਧਾ
Share this post via:

ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਅਨੁਸਾਰ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਇਸ ਸਾਲ ਘਰਾਂ ਦੀ ਵਿਕਰੀ, ਲਿਸਟਿੰਗ ਤੇ ਕੀਮਤਾਂ ਵਿੱਚ ਵਾਧਾ ਹੋਇਆ ਹੈ। ਜੁਲਾਈ 2022 ਦੇ ਮੁਕਾਬਲੇ ਇਸ ਸਾਲ ਇਸ ਮਹੀਨੇ 5,250 ਘਰ ਵਿਕੇ, ਜੋ ਕਿ 7·8 ਫੀਸਦੀ ਦਾ ਵਾਧਾ ਹੈ ਜਦਕਿ ਇਨ੍ਹਾਂ ਦੀ ਲਿਸਟਿੰਗ ਵਿੱਚ 11·5 ਫੀਸਦੀ ਵਾਧਾ ਦਰਜ ਕੀਤਾ ਗਿਆ।

ਜੁਲਾਈ ਦੇ ਮਹੀਨੇ ਵਿੱਚ ਘਰਾਂ ਦੀ ਵਿੱਕਰੀ ਦੀ ਔਸਤ ਕੀਮਤ ਵਿੱਚ 4·2 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ। ਫਰਵਰੀ ਤੋਂ ਬਾਅਦ ਜੁਲਾਈ ਦਾ ਮਹੀਨਾ ਹੀ ਅਜਿਹਾ ਸੀ ਜਦੋਂ ਕੀਮਤਾਂ ਵਿੱਚ ਕੁੱਝ ਵਾਧਾ ਵੇਖਣ ਨੂੰ ਮਿਲਿਆ।