GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ: ਟੈਂਟ ‘ਚ ਅੱਗ ਲੱਗਣ ਕਾਰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

ਟੋਰਾਂਟੋ: ਟੈਂਟ ‘ਚ ਅੱਗ ਲੱਗਣ ਕਾਰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ
Share this post via:

ਟੋਰਾਂਟੋ ਵਿੱਚ ਗਾਰਡੀਨਰ ਐਕਸਪ੍ਰੈਸਵੇਅ ਦੇ ਹੇਠਾਂ ਇੱਕ ਛੋਟੇ ਟੈਂਟ ਵਿੱਚ ਅੱਗ ਲੱਗਣ ਤੋਂ ਬਾਅਦ  ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਟੋਰਾਂਟੋ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰਫਾਈਟਰਜ਼ ਨੂੰ ਉਸ ਖੇਤਰ ‘ਚ ਬੁਲਾਇਆ ਗਿਆ । ਉਨ੍ਹਾਂ ਨੇ ਟੈਂਟ ਵਿੱਚ ਇੱਕ ਨੌਜ਼ਵਾਨ ਪੁਰਸ਼ ਨੂੰ ਗੰਭੀਰ ਹਾਲਤ ਵਿੱਚ ਪਾਇਆ ਅਤੇ ਉਸਨੂੰ ਬਰਨ ਸੈਂਟਰ ਵਿੱਚ ਲਿਜਾਇਆ ਗਿਆ।

ਟੋਰਾਂਟੋ ਫਾਇਰ ਨੇ ਦੱਸਿਆ ਕਿ ਉੱਥੇ ਸਥਾਪਤ ਕੋਈ ਹੋਰ ਟੈਂਟ ਇਸ ਅੱਗ ਨਾਲ ਪ੍ਰਭਾਵਿਤ ਨਹੀਂ ਹੋਇਆ ਹੈ ਅਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ