GTA News Media

Top Info Bar
22.1°C Toronto Loading date...
Toronto/GTA Weather

ਟੋਰਾਂਟੋ ਤੇ ਜੀਟੀਏ ਦੇ ਕੁੱਝ ਹਿੱਸਿਆਂ ਲਈ ਹੀਟ ਵਾਰਨਿੰਗ ਜਾਰੀ

ਟੋਰਾਂਟੋ ਤੇ ਜੀਟੀਏ ਦੇ ਕੁੱਝ ਹਿੱਸਿਆਂ ਲਈ ਹੀਟ ਵਾਰਨਿੰਗ ਜਾਰੀ
Share this post via:

ਐਨਵਾਇਰਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਟੋਰਾਂਟੋ ਤੇ ਜੀਟੀਏ ਦੇ ਕੁੱਝ ਇਲਾਕਿਆਂ ਵਿੱਚ ਦਿਨ ਦਾ ਤਾਪਮਾਨ 31 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਐਨਵਾਇਰਮੈਂਟ ਕੈਨੇਡਾ ਨੇ ਆਖਿਆ ਕਿ ਵੀਰਵਾਰ ਤੇ ਸੁ਼ੱਕਰਵਾਰ ਨੂੰ ਦਿਨ ਦਾ ਤਾਪਮਾਨ 30 ਡਿਗਰੀ ਤੋਂ 31 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਜਦਕਿ ਰਾਤ ਸਮੇਂ ਤਾਪਮਾਨ 18 ਤੋਂ 19 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਮੌਸਮ ਏਜੰਸੀ ਨੇ ਹਵਾ ਦੀ ਗੁਣਵੱਤਾ ਦੇ ਵਿਗੜਨ ਦੀ ਸੰਭਾਵਨਾ ਦੀ ਵੀ ਚੇਤਾਵਨੀ ਦਿੱਤੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਠੰਢੀਆਂ ਥਾਵਾਂ ‘ਤੇ ਰਹਿਣ ਲਈ ਕਿਹਾ ਗਿਆ ਹੈ। ਦੱਸ ਦੱਈਏ ਕਿ ਇਹ ਚੇਤਾਵਨੀਆਂ ਮਿਸੀਸਾਗਾ, ਬਰੈਂਪਟਨ, ਹੈਮਿਲਟਨ ਤੇ  ਓਸ਼ਵਾ ਇਲਾਕਿਆਂ ਲਈ ਜਾਰੀ ਕੀਤੀਆਂ ਗਈਆਂ ਹਨ।