GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ਦੀ ਮਸਜਿਦ ‘ਚ ਨਮਾਜ਼ ਦੌਰਾਨ ਇਮਾਮ ‘ਤੇ ਹੋਇਆ ਹਮਲਾ

ਟੋਰਾਂਟੋ ਦੀ ਮਸਜਿਦ ‘ਚ ਨਮਾਜ਼ ਦੌਰਾਨ ਇਮਾਮ ‘ਤੇ ਹੋਇਆ ਹਮਲਾ
Share this post via:

ਟੋਰਾਂਟੋ ਦੀ ਇੱਕ ਮਸਜਿਦ ‘ਚ ਇੱਕ ਘੁਸਪੈਠੀਏ ਨੇ ਸਵੇਰ ਦੀ ਨਮਾਜ਼ ਵਿਚ ਵਿਘਨ ਪਾਇਆ ਅਤੇ ਇਮਾਮ ‘ਤੇ ਹਮਲਾ ਕੀਤਾ। ਮਸਜਿਦ ਵਿਚ ਇਕੱਠੇ ਹੋਏ ਨਮਾਜ਼ੀਆਂ ਵਿਚੋਂ 2 ਵਿਅਕਤੀਆਂ ਨੇ ਉਸ ਵਿਅਕਤੀ ਨੂੰ ਤੁਰੰਤ ਕਾਬੂ ਕੀਤਾ ਅਤੇ 911 ਨੂੰ ਕਾਲ ਕੀਤੀ।ਟੋਰੌਂਟੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸਵੇਰੇ 7 ਵਜੇ ਹਮਲੇ ਦੀ ਰਿਪੋਰਟ ਲਈ  ਮਸਜਿਦ ਵਿਚ ਬੁਲਾਇਆ ਗਿਆ ਸੀ।

ਪੁਲਿਸ ਇਸ ਨੂੰ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਨਹੀਂ ਮੰਨਦੀ ਅਤੇ ਘਟਨਾ ਤੋਂ ਬਾਅਦ ਉਹ ਵਿਅਕਤੀ ਘਟਨਾ ਸਥਾਨ ਤੋਂ ਚਲਾ ਗਿਆ ਸੀ।ਮਸਜਿਦ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਦੌਰਾਨ ਸਾਰੇ ਪਹਿਲੂਆਂ ਨੂੰ ਖੁੱਲਾ ਰੱਖੇ ਜਿਸ ਵਿਚ ਇਸ ਘਟਨਾ ਦੇ ਨਫ਼ਰਤ ਤੋਂ ਪ੍ਰੇਰਿਤ ਹੋਣ ਦੀ ਸੰਭਾਵਨਾ ਦਾ ਪਹਿਲੂ ਵੀ ਸ਼ਾਮਲ ਹੈ।

ਮੀਡੀਆ ਅਧਿਕਾਰੀ ਸ਼ੈਨਨ ਈਮਜ਼ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਹਮਲਾਵਰ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ।