GTA News Media

Top Info Bar
22.1°C Toronto Loading date...
Toronto/GTA

Toronto: ਘਰ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਵਿਅਕਤੀ ਗ੍ਰਿਫਤਾਰ

Toronto: ਘਰ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਵਿਅਕਤੀ ਗ੍ਰਿਫਤਾਰ
Share this post via:

ਟੋਰਾਂਟੋ: West end ‘ਤੇ ਘਰ ਵਿੱਚ ਐਤਵਾਰ ਰਾਤ ਨੂੰ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਰਾਤ 10:30 ਤੋਂ ਪਹਿਲਾਂ ਪੁਲਿਸ ਨੂੰ ਸੇਂਟ ਕਲੇਅਰ ਐਵਨਿਊ ਵੈਸਟ ਦੇ ਦੱਖਣ ਵੱਲ ਡੇਵਨਪੋਰਟ ਰੋਡ ਤੇ ਔਕਸਬ੍ਰਿੱਜ ਐਵਨਿਊ ‘ਤੇ ਵਿਅਕਤੀ ਦੇ ਹੱਥ ‘ਚ ਚਾਕੂ ਫੜੇ ਹੋਣ ਦੀਆਂ ਖਬਰਾਂ ‘ਤੇ ਬੁਲਾਇਆ ਗਿਆ ਸੀ।

ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਿਥੋਂ 2 ਕਿਲੋਮੀਟਰ ਦੀ ਦੂਰੀ ‘ਤੇ ਰੌਜਰਜ਼ ਤੇ ਓਲਡ ਵੈਸਟਨ ਰੋਡਜ਼ ਨੇੜੇ ਚੇਂਬਰਜ਼ ਐਵਨਿਊ ਉੱਤੇ ਸਥਿਤ ਘਰ ਵਿੱਚ ਔਰਤ ਖੂਨ ਨਾਲ ਲੱਥ-ਪੱਥ ਮਿਲੀ। ਪੁਲਿਸ ਨੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਗਈ ਹੈ। ਔਰਤ ਤੇ ਪੁਰਸ਼ ਦਰਮਿਆਨ ਕੀ ਰਿਸ਼ਤਾ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।