GTA News Media

Top Info Bar
22.1°C Toronto Loading date...
Toronto/GTA

ਟੋਰੌਂਟੋ ਮੇਅਰ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ

ਟੋਰੌਂਟੋ ਮੇਅਰ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ
Share this post via:

ਟੋਰੌਂਟੋ ਸ਼ਹਿਰ ਦੇ ਮੇਅਰ ਲਈ ਅੱਜ ਸਵੇਰੇ 10 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ ਦੇ 8 ਵਜੇ ਤੱਕ ਚੱਲੇਗੀ । ਸ਼ਹਿਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜੋ ਕਿ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੂਰੇ ਸ਼ਹਿਰ ਵਿੱਚ 1,445 ਪੋਲਿੰਗ ਸਟੇਸ਼ਨ ਹਨ। ਕਿਫਾਇਤੀ ਰਿਹਾਇਸ਼ , ਜਨਤਕ ਸੁਰੱਖਿਆ ਅਤੇ ਮਿਊਂਸਪਲ ਵਿੱਤੀ ਹਾਲਾਤ ਆਦਿ ਚੋਣ ਦੇ ਮੁੱਖ ਮੁੱਦੇ ਹਨ। ਇਸ ਚੋਣ ਵਿੱਚ 102 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕਈ ਵੱਡੇ ਚਿਹਰੇ ਵੀ ਮੇਅਰ ਬਣਨ ਦੀ ਦੌੜ ਵਿੱਚ ਹਨ ।

NDP ਦੀ ਸਾਬਕਾ ਸੰਸਦ ਮੈਂਬਰ ਅਤੇ ਪਿਛਲੀ ਸਿਟੀ ਕੌਂਸਲਰ ਓਲੀਵੀਆ ਚੋਅ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਟੋਰੌਂਟੋ ਦਾ ਮੇਅਰ ਬਣਨ ਦੀ ਦੌੜ ਵਿਚ ਸਿਟੀ ਕੌਂਸਲਰ ਜੌਸ਼ ਮੈਟਲੋਅ ਅਤੇ ਬਰੈਡ ਬਰੈਡਫ਼ਰਡ , ਸਾਬਕਾ ਪੁਲਿਸ ਚੀਫ਼ ਮਾਰਕ ਸੌਂਡਰਜ਼, ਸਾਬਕਾ ਡਿਪਟੀ ਮੇਅਰ ਐਨਾ ਬੇਲਾਓ, ਲਿਬਰਲ ਐਮਪੀਪੀ ਮਿਟਜ਼ੀ ਹੰਟਰ ਅਤੇ ਟੋਰੌਂਟੋ ਸਨ ਅਖ਼ਬਾਰ ਦੇ ਸਾਬਕਾ ਕਾਲਮਨਵੀਸ ਐਂਥਨੀ ਫ਼ੁਰੇਅ ਸ਼ਾਮਲ ਹਨ।