GTA News Media

Top Info Bar
22.1°C Toronto Loading date...
Featured Toronto/GTA

ਟੋਰੰਟੋ ਦੇ ਕਬੂਤਰ ਪ੍ਰੇਮੀਆਂ ਵਲੋਂ GTA ਪੀਜਨ ਕਲੱਬ ਕੈਨੇਡਾ ਦਾ ਗਠਨ

ਟੋਰੰਟੋ ਦੇ ਕਬੂਤਰ ਪ੍ਰੇਮੀਆਂ ਵਲੋਂ GTA ਪੀਜਨ ਕਲੱਬ ਕੈਨੇਡਾ ਦਾ ਗਠਨ
Share this post via:

ਚਮਕੌਰ ਮਾਛੀਕੇ (ਬਰੈਂਪਟਨ) : ਕਬੂਤਰਾਂ ਦਾ ਸੌਂਕ ਸਿਰਫ ਪੰਜਾਬ ਚ ਹੀ ਨਹੀਂ ਵਿਦੇਸ਼ਾਂ ਚ ਵੀ ਪੰਜਾਬੀਆਂ ਨੇ ਆਪਣੇ ਇਸ ਸੌਂਕ ਨੂੰ ਕਾਇਮ ਰੱਖਿਆ ਹੈ । ਟੋਰੰਟੋ ਚ ਅਨੇਕਾਂ ਪੀਜਨ ਕਲੱਬਾਂ ਨੇ ਮਿਲ ਕੇ ਇੱਕ ਸਾਂਝੀ ਕਲੱਬ ਜੀ ਟੀ ਏ ਪੀਜਨ ਕਲੱਬ ਦਾ ਗਠਨ ਕੀਤਾ ਹੈ । ਇਸ ਸਾਂਝੀ ਇਕੱਤਰਤਾ ਚ ਸਾਰੀਆਂ ਕਲੱਬਾਂ ਨੇ ਸਹਿਮਤੀ ਨਾਲ ਜੋ ਵੀ ਸਰਤਾਂ ਰੱਖੀਆਂ ਉਸਨੂੰ ਹਾਜ਼ਰੀਨ ਮੈਂਬਰਾਂ ਵੱਲੋਂ ਪ੍ਰਵਾਨਗੀ ਦਿੱਤੀ ਗਈ । ਇਸ ਸਾਂਝੇ ਕਲੱਬ ਵਲੋਂ ਅਗਲੇ ਸਾਲ ਕਬੂਤਰਾਂ ਦੇ ਮੁਕਾਬਲੇ ਕਰਵਾਏ ਜਾਣਗੇ । ਮਿਤੀ 16 ਅਤੇ 17 ਜੂਨ 2024 ਨੂੰ ਦੋ ਦਿਨਾਂ ਬਾਜੀ ਅਤੇ 27 ਜੁਲਾਈ ਨੂੰ ਇੱਕ ਦਿਨ ਬਾਜੀ ਕਰਵਾਉਣ ਦੀ ਤਰੀਖ ਮਿਥੀ ਗਈ ਹੈ । ਬਹੁਤ ਹੀ ਵਧੀਆ ਇਨਾਮ ਅਤੇ ਪੰਜਾਬ ਸਟਾਈਲ ਮੁਕਾਬਲੇ ਦੇਖਣ ਨੂੰ ਮਿਲਣੇ । ਚਾਹ-ਲੰਗਰ ਦਾ ਪ੍ਰਬੰਧ ਮਿੰਟ ਲੀਫ ਰੈਸਟੋਰੈਂਟ ਵੱਲੋਂ ਕੀਤਾ ਜਾਵੇਗਾ । ਕਬੂਤਰਾਂ ਦਾ ਸੌਂਕ ਰੱਖਣ ਵਾਲੇ ਵੀਰ ਇਹ ਤਰੀਕਾਂ ਨੋਟ ਕਰ ਲੈਣ ਤਾਂ ਜੋ ਅਗਲੇ ਸਾਲ ਕਬੂਤਰਬਾਜੀ ਦੇ ਮੁਕਾਬਲਿਆਂ ਚ ਭਾਗ ਲਿਆ ਜਾ ਸਕੇ । ਹੋਰ ਜਾਣਕਾਰੀ ਲਈ +1 (647) 294-4948 ਤੇ ਸੰਪਰਕ ਕੀਤਾ ਜਾ ਸਕਦਾ ਹੈ ।