GTA News Media

Top Info Bar
22.1°C Toronto Loading date...
Toronto/GTA

ਡਗ ਫ਼ੋਰਡ ਵੱਲੋਂ ਬੈਂਕ ਔਫ਼ ਕੈਨੇਡਾ ਨੂੰ ਵਿਆਜ ਦਰਾਂ ‘ਚ ਹੋਰ ਵਾਧਾ ਨਾ ਕਰਨ ਦੀ ਅਪੀਲ

ਡਗ ਫ਼ੋਰਡ ਵੱਲੋਂ ਬੈਂਕ ਔਫ਼ ਕੈਨੇਡਾ ਨੂੰ ਵਿਆਜ ਦਰਾਂ ‘ਚ ਹੋਰ ਵਾਧਾ ਨਾ ਕਰਨ ਦੀ ਅਪੀਲ
Share this post via:

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਦੂਜੀ ਵਾਰ ਬੈਂਕ ਔਫ਼ ਕੈਨੇਡਾ ਨੂੰ ਵਿਆਜ ਦਰਾਂ ਵਿਚ ਹੋਰ ਵਾਧਾ ਨਾ ਕਰਨ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੂੰ ਭੇਜੀ ਇੱਕ ਚਿੱਠੀ ਵਿਚ ਫ਼ੋਰਡ ਨੇ ਲਿਖਿਆ ਕਿ ਲੱਖਾਂ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਲਿਖਿਆ ਕਿ ਪਹਿਲਾਂ ਦੇ ਕੀਤੇ ਵਿਆਜ ਦਰ ਵਾਧੇ ਪਹਿਲਾਂ ਹੀ ਪਰਿਵਾਰਾਂ ਅਤੇ ਕਾਰੋਬਾਰਾਂ ‘ਤੇ ਬੇਪਨਾਹ ਬੋਝ ਪਾ ਚੁੱਕੇ ਹਨ ਇਸ ਕਰਕੇ ਹੋਰ ਵਾਧੇ ਕਰਨ ਦੀ ਕੋਈ ਦਲੀਲ ਨਹੀਂ ਹੈ।

ਦੱਸ ਦਈਏ ਕਿ ਪਿਛਲੇ 18 ਮਹੀਨਿਆਂ ਵਿਚ ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਵਿਚ 10 ਵਾਰੀ ਵਾਧਾ ਕਰ ਚੁੱਕਾ ਹੈ। ਮਹਿੰਗਾਈ ਨੂੰ ਨੱਥ ਪਾਕੇ ਇਸਨੂੰ 2 ਫ਼ੀਸਦੀ ਟੀਚੇ ਤੱਕ ਲਿਆਉਣ ਲਈ ਬੈਂਕ ਨੇ ਵਿਆਜ ਦਰਾਂ ਉਪਰ ਚੱਕੀਆਂ ਸਨ। ਐਤਵਾਰ ਨੂੰ ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੂੰ ਭੇਜੀ ਇੱਕ ਚਿੱਠੀ ਵਿਚ ਫ਼ੋਰਡ ਨੇ ਲਿਖਿਆ ਕਿ ਲੱਖਾਂ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਲਿਖਿਆ ਕਿ ਪਹਿਲਾਂ ਦੇ ਕੀਤੇ ਵਿਆਜ ਦਰ ਵਾਧੇ ਪਹਿਲਾਂ ਹੀ ਪਰਿਵਾਰਾਂ ਅਤੇ ਕਾਰੋਬਾਰਾਂ ‘ਤੇ ਬੇਪਨਾਹ ਬੋਝ ਪਾ ਚੁੱਕੇ ਹਨ ਇਸ ਕਰਕੇ ਹੋਰ ਵਾਧੇ ਕਰਨ ਦੀ ਕੋਈ ਦਲੀਲ ਨਹੀਂ ਹੈ।

ਬੈਂਕ ਔਫ਼ ਕੈਨੇਡਾ ਵੱਲੋਂ ਬੁੱਧਵਾਰ ਨੂੰ ਵਿਆਜ ਦਰਾਂ ਵਿਚ ਵਾਧਾ ਕਰਨ ਜਾਂ ਨਾ ਕਰਨ ਬਾਬਤ ਫ਼ੈਸਲਾ ਲਿਆ ਜਾਣਾ ਹੈ ਅਤੇ ਇਸ ਤੋਂ ਦੋ ਦਿਨ ਪਹਿਲਾਂ ਫ਼ੋਰਡ ਨੇ ਮੈਕਲਮ ਨੂੰ ਚਿੱਠੀ ਲਿਖੀ ਹੈ। ਮੈਕਲਮ ਨੂੰ ਭੇਜੀ ਚਿੱਠੀ ਤੋਂ ਇਲਾਵਾ ਪ੍ਰੀਮੀਅਰ ਫ਼ੋਰਡ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਵੀ ਇੱਕ ਵੱਖਰੀ ਚਿੱਠੀ ਵਿਚ ਮੰਗ ਕੀਤੀ ਕਿ ਮਹਿੰਗਾਈ ਦੀ ਜੜ੍ਹ ਲੱਭ ਕੇ ਉਸਦਾ ਹੱਲ ਕੱਢਣ ਦੇ ਯਤਨ ਕੀਤੇ ਜਾਣ। ਫ਼ੋਰਡ ਨੇ ਲਿਖਿਆ ਕਿ ਫ਼ੈਡਰਲ ਸਰਕਾਰ ਨੂੰ ਸਾਰੇ ਪ੍ਰੀਮੀਅਰਾਂ ਨਾਲ ਮਿਲਕੇ ਮਹਿੰਗਾਈ ਦਾ ਮੂਲ ਕਾਰਣ ਲੱਭ ਕੇ ਉਸ ਨਾਲ ਨਜਿੱਠਣ ਅਤੇ ਘਰੇਲੂ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਕੈਨੇਡੀਅਨਜ਼ ਦੀ ਜ਼ਿੰਦਗੀ ਆਸਾਨ ਬਣਾਈ ਜਾ ਸਕੇ।