GTA News Media

Top Info Bar
22.1°C Toronto Loading date...
Toronto/GTA

ਹੈਮਿਲਟਨ ‘ਚ ਇੱਕ ਇਮਾਰਤ ਨੂੰ ਲੱਗੀ ਅੱਗ; ਫਾਇਰ ਫਾਈਟਰ ਜ਼ਖਮੀ

ਹੈਮਿਲਟਨ ‘ਚ ਇੱਕ ਇਮਾਰਤ ਨੂੰ ਲੱਗੀ ਅੱਗ; ਫਾਇਰ ਫਾਈਟਰ ਜ਼ਖਮੀ
Share this post via:

ਡਾਊਨਟਾਊਨ ਹੈਮਿਲਟਨ ‘ਚ ਰਾਤ ਲੱਗੀ ਅੱਗ ਬੁਝਾਉਣ ਦੇ ਯਤਨਾਂ ਦੌਰਾਨ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ। ਮੰਗਲਵਾਰ ਰਾਤ ਨੂੰ 8:30 ਵਜੇ ਤੋਂ ਕੁਝ ਦੇਰ ਪਹਿਲਾਂ 161 King St. E. ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਕਰਮਚਾਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਖਾਲੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਆ ਰਹੀਆਂ ਅੱਗ ਦੀਆਂ ਲਪਟਾਂ ਅਤੇ ਭਾਰੀ ਧੂੰਏ ਦਾ ਸਾਹਮਣਾ ਕੀਤਾ।

ਇਸ ਦੌਰਾਨ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਫਾਇਰਫਾਈਟਰਜ਼ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ ਪਰ ਇਸ ਤੋਂ ਪਹਿਲਾਂ ਇਮਾਰਤ ਦਾ ਕਾਫੀ ਨੁਕਸਾਨ ਗਿਆ ਸੀ । ਹੁਣ ਤੱਕ, ਨੁਕਸਾਨ ਦਾ ਅੰਦਾਜ਼ਾ $500,000 ਤੋਂ ਵੱਧ ਹੈ। ਓਨਟਾਰੀਓ ਫਾਇਰ ਮਾਰਸ਼ਲ ਦੇ ਦਫਤਰ ਨੂੰ ਸੂਚਿਤ ਕੀਤਾ ਗਿਆ ਹੈ।