GTA News Media

Top Info Bar
22.1°C Toronto Loading date...
Toronto/GTA

ਪਰਮ ਗਿੱਲ ਵੱਲੋ ਵਿਧਾਇਕ ਵਜੋਂ ਅਸਤੀਫਾ, ਅੱਖ ਫੈਡਰਲ ਰਾਜਨੀਤੀ ਤੇ

ਪਰਮ ਗਿੱਲ ਵੱਲੋ ਵਿਧਾਇਕ ਵਜੋਂ ਅਸਤੀਫਾ, ਅੱਖ ਫੈਡਰਲ ਰਾਜਨੀਤੀ ਤੇ
Share this post via:

Kultaran Singh Padhiana – ਡੱਗ ਫੋਰਡ ਸਰਕਾਰ ਚ ਰੇਡ ਟੇਪ ਰਿਡਕਸ਼ਨ ਮੰਤਰੀ ਪਰਮ ਗਿੱਲ ਵੱਲੋ ਆਪਣੀ ਮਿਲਟਨ ਸੀਟ ਅਤੇ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਗਿਆ ਹੈ, ਕਨਸੋਆਂ ਹਨ ਕਿ ਉਹ ਪੀਅਰ ਪੋਲੀਵਰ ਦੀ ਅਗਵਾਈ ਹੇਠ ਫੈਡਰਲ ਸਿਆਸਤ ਵਿੱਚ ਸਰਗਰਮ ਹੋਣ ਦੀ ਤਾਂਘ ਵਿੱਚ ਹਨ , ਇਸਤੋਂ ਪਹਿਲਾ ਵੀ ਉਹ ਫੈਡਰਲ ਰਾਜਨੀਤੀ ਵਿੱਚ ਬਰੈਂਪਟਨ ਸਪਰਿੰਗਡੇਲ ਦੇ ਸਾਂਸਦ ਵਜੋਂ ਸਰਗਰਮੀ ਵਿਖਾ ਚੁੱਕੇ ਹਨ,ਇਹ ਵੀ ਦੱਸਣਯੋਗ ਹੈ ਕਿ ਪਰਮ ਗਿੱਲ ਵੱਲੋ ਵਿਧਾਇਕ ਬਣਦਿਆਂ ਉਨਟਾਰੀਓ ਚ ਕਾਰ ਇੰਸ਼ੋਰੈਂਸ ਘੱਟ ਕਰਨ ਦਾ ਵੀ ਇੱਕ ਬਿਲ ਲਿਆਂਦਾ ਸੀ ਜੋ ਕਾਮਯਾਬ ਨਾ ਹੋ ਸਕਿਆ।