GTA News Media

Top Info Bar
22.1°C Toronto Loading date...
Toronto/GTA

ਪੁਲਿਸ ਨੇ ਮਿਸੀਸਾਗਾ ‘ਚ ਸਿੱਖ ਕੁੜੀ ਪਵਨਪ੍ਰੀਤ ਕੌਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਪੁਲਿਸ ਨੇ ਮਿਸੀਸਾਗਾ ‘ਚ ਸਿੱਖ ਕੁੜੀ ਪਵਨਪ੍ਰੀਤ ਕੌਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ
Share this post via:

ਕੈਨੇਡਾ ਦੇ ਮਿਸੀਸਾਗਾ ਗੈਸ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ 21 ਸਾਲਾ ਸਿੱਖ ਲੜਕੀ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਪਵਨਪ੍ਰੀਤ ‘ਤੇ ਗੋਲੀ ਚਲਾਈ ਗਈ ਸੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਹੁੱਡੀ ਅਤੇ ਸਰਦੀਆਂ ਵਿੱਚ ਪਹਿਨੇ ਜਾਣ ਵਾਲੇ ਗੂੜ੍ਹੇ ਰੰਗ ਦੇ ਬੂਟਾਂ ਨਾਲ ਇੱਕ ਲੰਮੀ ਜੈਕਟ ਪਾਈ ਹੋਈ ਸੀ। ਪੁਲਿਸ ਨੇ ਕਿਹਾ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ ਅਤੇ ਪੀੜਤ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਚਿਹਰੇ ‘ਤੇ ਹੁੱਡੀ ਨਹੀਂ ਪਾਈ ਹੋਈ ਸੀ।

ਵੀਡੀਓ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਨੂੰ ਗੋਲੀ ਚੱਲਣ ਤੋਂ ਲਗਭਗ 3 ਘੰਟੇ ਪਹਿਲਾਂ ਗੈਸ ਸਟੇਸ਼ਨ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਗਿਆ ਸੀ। ਫਿਲਹਾਲ ਪੁਲਿਸ ਨੇ ਫੁਟੇਜ ਦੇ ਆਧਾਰ ‘ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।