GTA News Media

Top Info Bar
22.1°C Toronto Loading date...
Toronto/GTA

ਪ੍ਰੀਮੀਅਰ ਡਗ ਫ਼ੋਰਡ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਸੂਬਾ ਸਰਕਾਰ ਨੇ ਦਾਇਰ ਕੀਤੀ ਅਰਜ਼ੀ

ਪ੍ਰੀਮੀਅਰ ਡਗ ਫ਼ੋਰਡ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਸੂਬਾ ਸਰਕਾਰ ਨੇ ਦਾਇਰ ਕੀਤੀ ਅਰਜ਼ੀ
Share this post via:

ਓਨਟੇਰਿਓ ਸਰਕਾਰ ਨੇ ਐਮਰਜੈਂਸੀ ਜਾਂਚ ਕਮੀਸ਼ਨ ਅੱਗੇ ਪੇਸ਼ ਹੋਣ ਲਈ ਪ੍ਰੀਮੀਅਰ ਡਗ ਫ਼ੋਰਡ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਨਿਆਂਇਕ ਸਮੀਖਿਆ ਦੀ ਅਰਜ਼ੀ ਦਾਇਰ ਕੀਤੀ ਹੈ।

ਫ਼ੈਡਰਲ ਅਦਾਲਤ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਵਿਚ ਅਟੌਰਨੀ ਜਨਰਲ ਨੇ ਕਿਹਾ ਕਿ ਜੇ ਫ਼ੋਰਡ ਕਮੀਸ਼ਨ ਅੱਗੇ ਪੇਸ਼ ਹੁੰਦੇ ਹਨ ਤਾਂ ਇਸ ਨਾਲ ਕਦੇ ਵੀ ਨਾ ਠੀਕ ਹੋਣ ਵਾਲਾ ਨੁਕਸਾਨ ਹੋਵੇਗਾ। ਸੂਬਾ ਸਰਕਾਰ ਨੇ ਇਸ ਧਾਰਨਾ ਦੇ ਪਿੱਛੇ, ਪਾਰਲੀਮੈਂਟਰੀ ਪ੍ਰਿਵਿਲੇਜ (ਵਿਸ਼ੇਸ਼ ਅਧਿਕਾਰ) ਦਾ ਹਵਾਲਾ ਦਿੱਤਾ ਹੈ, ਜਿਸ ਅਧੀਨ ਮੌਜੂਦਾ ਸਰਕਾਰ ਦੇ ਮੈਂਬਰਾਂ ਨੂੰ ਅਦਾਲਤਾਂ ਅਤੇ ਜਾਂਚ ਕਮੀਸ਼ਨਾਂ ਅੱਗੇ ਪੇਸ਼ ਹੋਣ ਤੋਂ ਛੋਟ ਹੁੰਦੀ ਹੈ।

ਪਬਲਿਕ ਆਰਡਰ ਐਮਰਜੈਂਸੀ ਕਮੀਸ਼ਨ ਵੱਲੋਂ ਪਿਛਲੀ ਸਰਦੀਆਂ ਦੌਰਾਨ ਹੋਏ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਟ੍ਰੂਡੋ ਸਰਕਾਰ ਵੱਲੋਂ ਐਮਰਜੈਂਸੀ ਐਕਟ ਐਲਾਨਣ ਦੇ ਫ਼ੈਸਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਕਮੀਸ਼ਨ ਨੇ ਸੋਮਵਾਰ ਨੂੰ ਪ੍ਰੀਮੀਅਰ ਡਗ ਫ਼ੋਰਡ ਅਤੇ ਹੈਲਥ ਮਿਨਿਸਟਰ ਸਿਲਵੀਆ ਜੋਨਜ਼ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਸੂਬਾ ਸਰਕਾਰ ਨੇ ਫ਼ੈਡਰਲ ਅਦਾਲਤ ਨੂੰ ਫ਼ੌਰੀ ਤੌਰ ‘ਤੇ ਅਗਲੇ ਮੰਗਲਵਾਰ ਤੱਕ ਆਪਣੀ ਅਰਜ਼ੀ ‘ਤੇ ਸੁਣਵਾਈ ਕਰਨ ਲਈ ਕਿਹਾ ਹੈ।