GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ‘ਚ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ, ਇੱਕ ਜ਼ਖਮੀ

ਬਰੈਂਪਟਨ ‘ਚ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ, ਇੱਕ ਜ਼ਖਮੀ
Share this post via:

ਬਰੈਂਪਟਨ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਆਦਮੀ ਹਸਪਤਾਲ ਵਿੱਚ ਹੈ। ਪੁਲਿਸ ਨੂੰ ਸ਼ਨੀਵਾਰ ਸਵੇਰੇ 3:20 ਵਜੇ ਦੇ ਬਾਅਦ ਬਰਮੋਰਲ ਡ੍ਰਾਈਵ ਅਤੇ ਬਰਮਾਲੇਆ ਰੋਡ ਦੇ ਖੇਤਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ‘ਤੇ ਸਵੇਰੇ 5:10 ਵਜੇ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ।

ਇਕ ਔਰਤ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਵਿਅਕਤੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਓਨਟਾਰੀਓ ਫਾਇਰ ਮਾਰਸ਼ਲ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾ ਦਾ ਅਜੇ ਪਤਾ ਨਹੀ ਲੱਗਿਆ ਹੈ।