GTA News Media

Top Info Bar
22.1°C Toronto Loading date...
Toronto/GTA

ਮਿਸੀਸਾਗਾ ਗੈਸ ਸਟੇਸ਼ਨ ਦੇ ਬਾਹਰ ਪੰਜਾਬੀ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਮਿਸੀਸਾਗਾ ਗੈਸ ਸਟੇਸ਼ਨ ਦੇ ਬਾਹਰ ਪੰਜਾਬੀ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ
Share this post via:

ਮਿਸੀਸਾਗਾ ਗੈਸ ਸਟੇਸ਼ਨ ਦੇ ਬਾਹਰ ਇੱਕ ਪੰਜਾਬੀ ਸਿੱਖ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਪੀੜਤਾ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਵਜੋਂ ਹੋਈ ਹੈ। । ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਦਸੰਬਰ ਨੂੰ ਰਾਤ 10.40 ਵਜੇ ਦੇ ਆਸ-ਪਾਸ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਗੈਸ ਸਟੇਸ਼ਨ ‘ਤੇ ਵਾਪਰੀ ਹੈ।ਪੁਲਿਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ‘ਤੇ ਕਈ ਫਾਇਰ ਕੀਤੇ ਗਏ।

ਪੀਲ ਰੀਜਨਲ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਵਨਪ੍ਰੀਤ ਕੌਰ ਨੂੰ ਮੌਕੇ ਤੇ ਡਾਕਟਰੀ ਸਹਾਇਤਾ ਦਿਤੀ ਗਈ ਸੀ ਪਰ ਪੀੜਤਾ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਜਿਸ ਨੇ ਸਾਰੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਘਟਨਾ ਤੋਂ ਬਾਅਦ ਪੈਦਲ ਹੀ ਘਟਨਾ ਸਥਾਨ ਤੋਂ ਨਿਕਲਦੇ ਦੇਖਿਆ ਗਿਆ ਸੀ। ਪੁਲਿਸ ਨੇ ਇਸ ਨੂੰ ਟਾਰਗੇਟਿਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।