GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ: ਪਿੱਕਅਪ ਟਰੱਕ ਘਰ ਨਾਲ ਟਕਰਾਇਆ, ਇੱਕ ਬੱਚੀ ਜ਼ਖਮੀ

ਬਰੈਂਪਟਨ: ਪਿੱਕਅਪ ਟਰੱਕ ਘਰ ਨਾਲ ਟਕਰਾਇਆ, ਇੱਕ ਬੱਚੀ ਜ਼ਖਮੀ
Share this post via:

ਬਰੈਂਪਟਨ ਵਿੱਚ ਇੱਕ ਘਰ ਨਾਲ ਪਿੱਕਅੱਪ ਟਰੱਕ ਟਕਰਾ ਜਾਣ ਕਾਰਨ ਇੱਕ ਬੱਚੀ ਦੇ ਜ਼ਖਮੀ ਹੋਣ ਦੀ ਖਬਰ ਹੈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਘਟਨਾ ਰਾਤ 11:45 ‘ਤੇ ਈਡਨਬਰੂਕ ਹਿੱਲ ਅਤੇ ਬੋਵੈਰਡ ਡਰਾਈਵ ‘ਤੇ ਵਾਪਰੀ। ਪੁਲਿਸ ਮੁਤਾਬਿਕ ਇੱਕ ਕਾਲੇ ਰੰਗ ਦਾ ਪਿੱਕਅੱਪ ਟਰੱਕ, ਪਾਰਕ ਕੀਤੀਆਂ ਦੋ ਗੱਡੀਆਂ ਨਾਲ ਟਕਰਾਉਣ ਤੋਂ ਬਾਅਦ ਘਰ ਦੀ ਕੰਧ ਨੂੰ ਤੋੜਦਾ ਹੋਇਆ ਕਾਫੀ ਅੰਦਰ ਤੱਕ ਚਲਾ ਗਿਆ।

ਹਾਦਸੇ ਸਮੇਂ ਘਰ ‘ਚ ਪਰਿਵਾਰਕ ਮੈਂਬਰ ਮੌਜੂਦ ਸਨ, ਜਿਸ ਕਮਰੇ ਦੀ ਕੰਧ ਨਾਲ ਟਰੱਕ ਟਕਰਾਇਆ ਉਥੇ ਛੋਟੀ ਬੱਚੀ ਸੌਂ ਰਹੀ ਸੀ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਡਰਾਈਵਰ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ। ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਦੇ ਹੋਏ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਟਰੱਕ ਵਿੱਚ ਸਵਾਰ ਇੱਕ ਹੋਰ ਵਿਅਕਤੀ ਨੂੰ ਵੀ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਹਾਦਸਾ ਵਾਪਰਨ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀ ਹੈ।