GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ਵਿੱਚ ਨਵੇਂ ਵਸਨੀਕਾਂ ਨੂੰ ਮੁਫਤ ਬੱਸ ਟੂਰ ਲਈ ਸੱਦਾ

ਬਰੈਂਪਟਨ ਵਿੱਚ ਨਵੇਂ ਵਸਨੀਕਾਂ ਨੂੰ ਮੁਫਤ ਬੱਸ ਟੂਰ ਲਈ ਸੱਦਾ
Share this post via:

1 ਜਨਵਰੀ, 2019 ਤੋਂ ਬਾਅਦ ਬਰੈਂਪਟਨ ਵਿੱਚ ਨਵੇਂ ਵਸਨੀਕਾਂ ਨੂੰ  ਸ਼ਹਿਰ ਨੂੰ ਜਾਣਨ ਲਈ ਇੱਕ ਮੁਫਤ ਬੱਸ ਟੂਰ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਟੂਰ ਬਰੈਂਪਟਨ ਲਾਇਬ੍ਰੇਰੀ ਤੇ ਬਰੈਂਪਟਨ ਟਰਾਂਜਿ਼ਟ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

ਇਹ ਟੂਰ 16 ਅਗਸਤ ਤੇ 18 ਅਗਸਤ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ ਦੇ 1:00 ਵਜੇ ਤੱਕ ਕਰਵਾਇਆ ਜਾਵੇਗਾ। ਇਸ ਲਈ ਰੈਜ਼ੀਡੈਂਟਸ ਆਨਲਾਈਨ bramptonlibrary.ca ਉੱਤੇ ਜਾਂ ਫਿਰ 905 793 4636 ਉੱਤੇ ਫੋਨ ਕਰਕੇ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ।

ਇਸ ਦੌਰਾਨ ਬਰੈਂਪਟਨ ਸਿਟੀ ਹਾਲ, ਪਾਰਕਸ, ਹਸਪਤਾਲਾਂ, ਕਮਿਊਨਿਟੀ ਸੈਂਟਰਾਂ, ਬੱਸ ਤੇ ਟਰੇਨ ਸਟੇਸ਼ਨਾਂ ਦੇ ਨਾਲ ਨਾਲ ਲਾਇਬ੍ਰੇਰੀ ਦੀਆਂ ਬ੍ਰਾਂਚਾਂ ਦਾ ਟੂਰ ਕਰਵਾਇਆ ਜਾਵੇਗਾ।ਇਸ ਨਾਲ ਰੈਜ਼ੀਡੈਂਟਸ ਨੂੰ ਬਰੈਂਪਟਨ ਨੂੰ ਜਾਨਣ ਦਾ ਮੌਕਾ ਮਿਲੇਗਾ ਤੇ ਉਨ੍ਹਾਂ ਦਾ ਮਨੋਰੰਜਨ ਵੀ ਹੋਵੇਗਾ।

ਪ੍ਰੋਗਰਾਮ ਦਾ ਉਦੇਸ਼ ਨਵੇਂ ਵਸਨੀਕਾਂ ਨੂੰ ਬਰੈਂਪਟਨ ਦੀਆਂ ਕੁਝ ਸਹੂਲਤਾਂ ਤੋਂ ਜਾਣੂ ਕਰਵਾਉਣਾ ਹੈ ਅਤੇ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਟੂਰ ਨੂੰ ਦੋ ਸਾਲਾਂ ਦੇ ਅੰਤਰਾਲ ਮਗਰੋਂ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।

Residents new to Brampton who still haven’t got their bearings are invited to take a free bus ride to get to know the city. Tours will run on Aug. 16 and Aug. 18 from 10:00 a.m. to 1:00 p.m. Residents can register online at bramptonlibrary.ca or by calling 905-793-4636.

Highlights of the tour include Brampton parks, hospitals, community centres, bus and train stations, Brampton City Hall as well as Brampton Library branches. The program aims to familiarize new residents with some of the amenities in Brampton and was put on a two-year hiatus due to the COVID-19 pandemic.