GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ: IBT `ਚ 7ਵੀਂ ਦਾ ਸਟੂਡੈਂਟ ਸਕੂਲ ਵਿੱਚ ਸਿਗਰਟਾਂ ਵੇਚਦਾ ਆਇਆ ਕਾਬੂ

ਬਰੈਂਪਟਨ: IBT `ਚ 7ਵੀਂ ਦਾ ਸਟੂਡੈਂਟ ਸਕੂਲ ਵਿੱਚ ਸਿਗਰਟਾਂ ਵੇਚਦਾ ਆਇਆ ਕਾਬੂ
Share this post via:

(ਸਤਪਾਲ ਸਿੰਘ ਜੌਹਲ)-IBT ਤੇ ਮੱਤ `ਤੇ ਪਰਦਾ: ਬਰੈਂਪਟਨ ਵਿੱਚ IBT `ਚ 7ਵੀਂ ਦਾ (‘ਆਪਣਾ’) ਸਟੂਡੈਂਟ ਸਕੂਲ ਵਿੱਚ ਵੇਪ (ਮੁਸ਼ਕ ਰਹਿਤ ਜ਼ਹਿਰੀਲੀਆਂ ਸਿਗਰਟਾਂ) ਵੇਚਦਾ ਕਾਬੂ ਆਇਆ ਹੈ। ਸਜਾ ਵਜੋਂ ਉਸ ਨੂੰ IBT ਸਕੂਲ ਵਿੱਚੋਂ ਤੁਰੰਤ ਕੱਢਣ (ਬਰਖਾਸਤ) ਦਾ ਫੈਸਲਾ ਕੀਤਾ ਗਿਆ ਤਾਂਕਿ ਹੋਰਨਾਂ ਸਟੂਡੈਂਟਾਂ ਨੂੰ ਪੁੱਠੇ ਕੰਮ ਦੇ ਨਤੀਜੇ ਬਾਰੇ ਸਖਤ ਸੰਦੇਸ਼ ਮਿਲੇ ਅਤੇ ਮਾਪੇ ਵੀ ਖਰਬਦਾਰ ਹੋਣ।

ਪੀਲ ਵਿੱਚ IBT ਦਾ ਵਿਦਿਆਰਥੀ ਬਣਨਾ ਮਾਣ ਤੇ ਸੁਚੱਜਤਾ ਵਾਲੀ ਗੱਲ ਹੁੰਦੀ ਹੈ। ਇਹ ਮੌਕਾ ਸੈਂਕੜੇ ਵਿਦਿਆਰਥੀਆਂ ਵਿੱਚੋਂ ਕਿਸੇ ਨੂੰ ਮਸਾਂ ਮਿਲ਼ਦਾ ਹੈ। ਸਕੂਲ ਵਿੱਚ, ਤੇ ਉਹ ਵੀ IBT, ਜਾ ਕੇ ਸਿਗਰਟਾਂ ਵੇਚਣੀਆਂ ਜਾਂ ਹੋਰ ਉਪੱਦਰ ਕਰਨੇ ਆਪਣੇ ਆਪ ਵਾਸਤੇ ਭੱਲ ਨਾ ਪਚਣ ਅਤੇ ਚੰਗੇ ਬੱਚਿਆਂ ਨੂੰ ਲੀਹੋਂ ਲਾਹੁਣ ਵਾਲੀ ਸ਼ਰਾਰਤ ਹੈ। ਇਸੇ ਦੌਰਾਨ ਲੜਾਈਆਂ ਸਮੇਤ ਅਨੇਕ ਕਾਰਨਾਂ ਕਰਕੇ ਸਕੂਲਾਂ ਵਿੱਚੋਂ ਉਪੱਦਰੀ ਬੱਚਿਆਂ ਨੂੰ ਕੱਢਿਆ ਜਾਣਾ ਅਤੇ ਸਸਪੈਂਸ਼ਨਾਂ ਦੀ ਲੜੀ ਜਾਰੀ ਹੈ।

ਬੀਤੇ 5 ਕੁ ਮਹੀਨਿਆਂ ਦੌਰਾਨ ਇਥੇ ਕਈ ਵਾਰੀ ਦੱਸਿਆ ਜਾ ਚੁੱਕਾ ਹੈ, ਕਿਰਪਾ ਸਹਿਤ ਇਕ ਵਾਰੀ ਫਿਰ ਨੋਟ ਕਰੋ, ਕਿ PDSB ਦੇ ਸਕੂਲਾਂ ਵਿੱਚ ਕਿੰਡਰਗਾਰਡਨ ਤੋਂ 12ਵੀਂ ਕਲਾਸ ਤੱਕ ਪੜ੍ਹਦੇ ਬੱਚਿਆਂ ਨੂੰ ਸਕੂਲਾਂ ਅੰਦਰ ਫੋਨ, ਕੈਸ਼, ਕਰੈਡਿਟ/ਡੈਬਿਟ ਕਾਰਡਾਂ ਦੀ ਜਰੂਰਤ ਨਹੀਂ ਹੈ। ਲੰਚ ਦਿਓ, ਤਾਂ ਲੰਚ ਵਾਸਤੇ (ਬਹਾਨੇ ਨਾਲ਼) ਡਾਲਰ/ਕਾਰਡ ਲੈਣ/ਦੇਣ ਦੀ ਜਰੂਰਤ ਨਹੀਂ ਪਵੇਗੀ। ਅਜੋਕੇ ਸਮੇਂ ਵਿੱਚ ਸਕੂਲਾਂ ਵਿੱਚ ਪੁਆੜਿਆਂ ਦੀਆਂ ਜੜ੍ਹਾਂ ਬੱਚਿਆਂ ਕੋਲ ਕੈਸ਼/ਕਾਰਡ ਅਤੇ ਫੋਨਾਂ-ਕੰਪਿਊਟਰਾਂ ਤੋਂ ਇੰਟਰਨੈਟ, ਸੋਸ਼ਲ ਮੀਡੀਆਂ ਚੈਟ ਗਰੁੱਪਾਂ ਦੀ (ਘਰਾਂ ਤੋਂ) ਦੁਰਵਰਤੋਂ ਵਿੱਚ ਹਨ।

ਜੋ ਮਾਪੇ ਆਪਣੇ ਬੱਚਿਆਂ ਦੀਆਂ ਚੈਟਾਂ (ਚੈਟ ਗੁਰੱਪਾਂ) ਦੀ ਕਰੜੀ ਨਿਗਰਾਨੀ ਰੱਖਣ ਤੋਂ ਅਸਮਰੱਥ ਹਨ, ਉਹ ਆਪਣੇ ਬੱਚਿਆਂ ਨੂੰ ਫੋਨ ਅਤੇ ਵਾਈਫਾਈਆਂ ਵਗੈਰਾ ਸੌਂਪਣ (ਕੰਡੇ ਬੀਜਣ) ਤੋਂ ਪਹਿਲਾਂ 1000 ਵਾਰੀ ਸੋਚ ਲੈਣ। ਮਾਪੇ ਇਹ ਅਣਗਹਿਲੀ, ਹਊਪਰੇ ਨਾ ਕਰਨ। ਚੰਦ ਚੜ੍ਹਨ ਮਗਰੋਂ ਅਖੇ ਸਾਨੂੰ ਪਤਾ ਨਹੀਂ ਲੱਗਾ, ਸਾਨੂੰ ਕਿਸੇ ਨੇ ਦੱਸਿਆ ਨਹੀਂ, ਜਹੀਆਂ ਗੱਲਾਂ ਦੀ ਸੁਣਵਾਈ ਨਹੀਂ ਹੈ ਤੇ ਨਾ ਹੋਣੀ ਚਾਹੀਦੀ ਹੈ। ਕਿਸੇ ਗੱਲ ਦਾ ਪਤਾ ਨਹੀਂ ਹੈ, ਤਾਂ ਫੋਨ/ਕੈਸ਼ ਦੇਣ ਦੀ ਗਲਤੀ ਕਰਨ ਤੋਂ ਪਹਿਲਾਂ ਸਿੱਟਿਆਂ ਬਾਰੇ ਪਤਾ ਕਰਨਾ ਵੀ ਆਪਣਾ ਹੀ ਫਰਜ਼ ਹੈ।