GTA News Media

Top Info Bar
22.1°C Toronto Loading date...
Toronto/GTA

ਬ੍ਰੈਂਪਟਨ ’ਚ ਵੱਧ ਵਸੋਂ ਹੋਣ ਦੇ ਬਾਵਜੂਦ ਪੰਜਾਬੀ ਮੂਲ ਦੇ ਬਹੁਤੇ ਉਮੀਦਵਾਰ ਹਾਰੇ

ਬ੍ਰੈਂਪਟਨ ’ਚ ਵੱਧ ਵਸੋਂ ਹੋਣ ਦੇ ਬਾਵਜੂਦ ਪੰਜਾਬੀ ਮੂਲ ਦੇ ਬਹੁਤੇ ਉਮੀਦਵਾਰ ਹਾਰੇ
Share this post via:

ਬ੍ਰੈਂਪਟਨ ਮਿਉਂਸਿਪਲ ਚੋਣਾਂ ‘ਚ ਪੰਜਾਬੀ ਮੂਲ ਦੇ 4 ਉਮੀਦਵਾਰ ਮੇਅਰ ਦੀ ਦੌੜ ਵਿੱਚ ਸ਼ਾਮਿਲ ਸਨ ਪਰ ਇਹਨਾਂ ਨੂੰ ਹਰਾ ਕੇ ਪੈਟਰਿਕ ਬ੍ਰਾਊਨ ਮੁੜ ਤੋਂ ਸ਼ਹਿਰ ਦੇ ਮੇਅਰ ਚੁਣੇ ਗਏ ਹਨ ।ਅਣਅਧਿਕਾਰਤ ਨਤੀਜਿਆਂ ਮੁਤਾਬਿਕ ਮੇਅਰ ਬ੍ਰਾਊਨ ਨੂੰ 50,652 ਵੋਟਾਂ ਮਿਲੀਆਂ I ਪੰਜਾਬੀ ਮੂਲ ਦੀ ਨਿੱਕੀ ਕੌਰ ਦੂਸਰੇ ਸਥਾਨ ‘ਤੇ ਰਹੇ ਅਤੇ ਉਹਨਾਂ ਨੂੰ 21,693 ਵੋਟਾਂ ਪ੍ਰਾਪਤ ਹੋਈਆਂ । 7,166 ਵੋਟਾਂ ਨਾਲ ਪੰਜਾਬੀ ਮੂਲ ਦੇ ਬੌਬ ਦੋਸਾਂਝ ਸਿੰਘ ਤੀਜੇ ਸਥਾਨ ‘ਤੇ ਰਹੇ । ਪੰਜਾਬੀ ਮੂਲ ਦੇ ਉਮੀਦਵਾਰ ਵਿਦਿਆ ਸਾਗਰ ਗੌਤਮ ਨੂੰ 1398 ਅਤੇ ਪ੍ਰਭ ਕੌਰ ਮੰਡ ਨੂੰ 235 ਵੋਟਾਂ ਹਾਸਿਲ ਹੋਈਆਂ ।ਬ੍ਰੈਂਪਟਨ ‘ਚ ਹੋਈਆਂ ਮਿਉਂਸਿਪਲ ਚੋਣਾਂ ‘ਚ ਪੈਟਰਿਕ ਬ੍ਰਾਊਨ ਮੁੜ ਤੋਂ ਸ਼ਹਿਰ ਦੇ ਮੇਅਰ ਚੁਣੇ ਗਏ ਹਨ।

ਪੈਟਰਿਕ ਬ੍ਰਾਊਨ ਅਤੇ ਵਿਵਾਦ

2018 ਵਿਚ ਪੈਟਰਿਕ ਬ੍ਰਾਊਨ ਪਹਿਲੀ ਵਾਰੀ ਬ੍ਰੈਂਪਟਨ ਦੇ ਮੇਅਰ ਬਣੇ ਸਨ । ਓਨਟੇਰੀਓ ਦੇ ਬੈਰੀ ਸ਼ਹਿਰ ਤੋਂ ਇਕ ਕੌਂਸਲਰ ਵਜੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਵਾਲੇ ਬ੍ਰਾਊਨ , ਬੈਰੀ ਰਾਈਡਿੰਗ ਤੋਂ 2006 ਤੋਂ 2015 ਦਰਮਿਆਨ MP ਵੀ ਰਹਿ ਚੁੱਕੇ ਹਨ । ਬ੍ਰਾਊਨ , ਹਾਲ ਵਿਚ ਹੀ ਵਿੱਤੀ ਨਿਯਮ ਤੋੜਨ ਦੇ ਦੋਸ਼ਾਂ ਕਾਰਨ ਕੰਜ਼ਰਵੇਟਵਿ ਲੀਡਰਸ਼ਪਿ ਦੌੜ ਤੋਂ ਬਾਹਰ ਹੋ ਗਏ ਸਨ। ਐਮਪੀ ਪੀਅਰ ਪੌਲੀਐਵ ਹਾਲ ਵਿੱਚ ਹੀ ਕੰਜ਼ਰਵੇਟਵਿ ਲੀਡਰ ਚੁਣੇ ਗਏ ਸਨ ।

ਉਹ ਤਿੰਨ ਸਾਲ ਓਨਟੇਰਿਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੀ ਰਹੇ ਹਨ, ਪਰ 2018 ਵਿਚ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਹਨਾਂ ਨੇ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬ੍ਰਾਊਨ ਨੇ ਇਹਨਾਂ ਇਲਜ਼ਾਮਾਂ ਨੂੰ ਵੀ ਬੇਬੁਨਿਆਦ ਆਖਿਆ ਸੀ।

2 ਵਾਰਡਾਂ ‘ਚੋਂ ਜੇਤੂ ਰਹੇ ਪੰਜਾਬੀ ਉਮੀਦਵਾਰ

ਇਸੇ ਤਰ੍ਹਾਂ ਕੌਂਸਲਰ, ਰੀਜਨਲ ਕੌਂਸਲਰ ਅਤੇ ਸਕੂਲ ਟਰੱਸਟੀ ਉਮੀਦਵਾਰ ਵੀ ਸਿਰਫ਼ ਸ਼ਹਿਰ ਦੇ 2 ਵਾਰਡਾਂ ‘ਚੋਂ ਜੇਤੂ ਰਹੇ। ਸ਼ਹਿਰ ਵਿੱਚ ਪੰਜਾਬੀ ਮੂਲ ਦੇ 2 ਕੌਂਸਲਰ , ਇਕ ਰੀਜਨਲ ਕੌਂਸਲਰ ਅਤੇ ਇਕ ਸਕੂਲ ਟਰੱਸਟੀ ਚੁਣੇ ਗਏ ਹਨ । ਵਾਰਡ ਨੰਬਰ 9 ਅਤੇ 10 ਤੋਂ ਪੰਜਾਬੀ ਮੂਲ ਦੇ ਹਰਕੀਰਤ ਸਿੰਘ ਮੁੜ ਤੋਂ ਸਿਟੀ ਕੌਂਸਲਰ ਚੁਣੇ ਗਏ ਹਨ I ਹਰਕੀਰਤ ਸਿੰਘ ਨੂੰ 9,076 ਵੋਟਾਂ ਮਿਲੀਆਂ । ਇਸੇ ਵਾਰਡ ਤੋਂ ਹੀ ਗੁਰਪ੍ਰਤਾਪ ਸਿੰਘ ਤੂਰ 6,086 ਵੋਟਾਂ ਨਾਲ ਮੌਜੂਦਾ ਰੀਜਨਲ ਕੌਂਸਲਰ ਨੂੰ ਹਰਾ ਕੇ ਵਾਰਡ ਨੰਬਰ 9 ਅਤੇ 10 ਤੋਂ ਰੀਜਨਲ ਕੌਂਸਲਰ ਚੁਣੇ ਗਏ ।

ਵਾਰਡ ਨੰਬਰ 9 ਅਤੇ 10 ਤੋਂ ਸਤਪਾਲ ਸਿੰਘ ਜੌਹਲ ਨੂੰ 6,461 ਵੋਟਾਂ ਹਾਸਿਲ ਹੋਈਆਂ ਅਤੇ ਉਹ ਸਕੂਲ ਟਰੱਸਟੀ ਚੁਣੇ ਗਏ ਹਨ । ਵਾਰਡ ਨੰਬਰ 2 ਅਤੇ 6 ਤੋਂ ਨਵਜੀਤ ਕੌਰ ਬਰਾੜ ਨੇ 4,983 ਵੋਟਾਂ ਨਾਲ ਬਾਜ਼ੀ ਮਾਰੀ I ਨਵਜੀਤ ਬਰਾੜ ਨੂੰ ਕੈਨੇਡਾ ਵਿੱਚ ਚੋਣ ਜਿੱਤਣ ਵਾਲੀ ਪਹਿਲੀ ਦਸਤਾਰਧਾਰੀ ਔਰਤ ਹੋਣ ਦਾ ਮਾਣ ਵੀ ਹਾਸਿਲ ਹੋਇਆ ਹੈ । ਕਿੱਤੇ ਵਜੋਂ ਨਵਜੀਤ ਹੈਲਥਕੇਅਰ ਵਰਕਰ ਹਨ ।

ਸ਼ਹਿਰ ਦੇ ਹੋਰਨਾਂ ਵਾਰਡਾਂ ਵਿੱਚ ਵੀ ਸਾਊਥ ਏਸ਼ੀਅਨ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਪਰ ਕਿਸੇ ਨੂੰ ਜਿੱਤ ਨਸੀਬ ਨਹੀਂ ਹੋਈ ।ਬ੍ਰੈਂਪਟਨ ਦੇ ਨਾਲ ਲਗਦੇ ਸ਼ਹਿਰ ਮਿਸੀਸਾਗਾ ਅਤੇ ਈਟੋਬੀਕੋ ਵਿੱਚ ਵੀ ਕੋਈ ਸਾਊਥ ਏਸ਼ੀਅਨ ਮੂਲ ਦਾ ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਨਹੀਂ ਹੋਇਆ ।

ਘੱਟ ਵੋਟਿੰਗ ਦਰ

ਇਹਨਾਂ ਮਿਉਂਸਿਪਲ ਚੋਣਾਂ ਵੋਟਰਾਂ ਨੇ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਅਤੇ ਵੋਟਿੰਗ ਦਰ 24.56 ਫ਼ੀਸਦ ਰਹੀ । ਸ਼ਹਿਰ ਵਿੱਚ ਕੁੱਲ 3,54,884 ਯੋਗ ਵੋਟਰ ਸਨ ਪਰ ਸਿਰਫ਼ 87,155 ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਹਨਾਂ ਚੋਣਾਂ ਦੌਰਾਨ ਵੋਟਿੰਗ ਦਰ ਪਿੱਛਲੀਆਂ ਚੋਣਾਂ ਤੋਂ ਵੀ ਘੱਟ ਰਹੀ । 2018 ਦੀਆਂ ਚੋਣਾਂ ਦੌਰਾਨ ਸਿਰਫ਼ 34.50 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਸੀ ਅਤੇ 2014 ਦੀਆਂ ਚੋਣਾਂ ਦੌਰਾਨ ਵੋਟਿੰਗ ਦਰ 36.20 ਪ੍ਰਤੀਸ਼ਤ ਸੀ ।

ਦੱਸਣਯੋਗ ਹੈ ਕਿ ਹਾਲ ਵਿੱਚ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਚੋਣਾਂ ਦੌਰਾਨ ਵੋਟਿੰਗ ਦਰ ਕਰੀਬ 37 ਫ਼ੀਸਦੀ ਦਰਜ ਕੀਤੀ ਗਈ ਸੀ । ਬਹੁਤ ਸਾਰੇ ਉਮੀਦਵਾਰ , ਦੀਵਾਲੀ ਵਾਲੇ ਦਿਨ ਵੋਟਾਂ ਪੈਣ ਕਾਰਨ ਵੀ ਘੱਟ ਵੋਟਿੰਗ ਦਰ ਨੂੰ ਲੈ ਕੇ ਚਿੰਤਤ ਸਨ । ਸਿਟੀ ਆਫ਼ ਬ੍ਰੈਂਪਟਨ ਵੱਲੋਂ ਵੀ ਦੀਵਾਲੀ ਦੇ ਮੱਦੇਨਜ਼ਰ ਵੋਟਰਾਂ ਨੂੰ ਅਡਵਾਂਸ ਪੋਲਿੰਗ ਕਰਨ ਦੀ ਅਪੀਲ ਕੀਤੀ ਗਈ ਸੀ I ਸਿਟੀ ਵੱਲੋਂ 5 ਦਿਨ ਅਡਵਾਂਸ ਪੋਲਿੰਗ ਲਈ ਰੱਖੇ ਗਏ ਸਨ ।

ਹੋਰਨਾਂ ਸ਼ਹਿਰਾਂ ‘ਚ ਪੰਜਾਬੀ ਮੇਅਰ

ਕੈਨੇਡਾ ਵਿੱਚ ਇਹਨਾਂ ਚੋਣਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਬਹੁਤ ਸਾਰੇ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਮੇਅਰ ਲਈ ਆਪਣੀ ਕਿਸਮਤ ਅਜ਼ਮਾ ਰਹੇ ਸਨ ਪਰ ਸਫ਼ਲਤਾ ਸਿਰਫ਼ ਸੁਰਿੰਦਰਪਾਲ ਰਾਠੌਰ ਦੇ ਹਿੱਸੇ ਆਈ ਜੋ ਕਿ ਵਲਿੀਅਮਜ਼ ਲੇਕ ਸ਼ਹਰਿ ਤੋਂ ਮੇਅਰ ਚੁਣੇ ਗਏ ਹਨ। ਸਰੀ ਤੋਂ ਲਿਬਰਲ ਐਮ ਪੀ ਸੁਖ ਧਾਲੀਵਾਲ ਅਤੇ ਐਮ ਐਲ ਏ ਜਿਨੀ ਸਿਮਜ਼ ਮੇਅਰ ਦੀ ਚੋਣ ਹਾਰ ਗਏ ਸਨ। ਕੈਨੇਡਾ ਵਿੱਚ ਇਸਤੋਂ ਪਹਿਲਾਂ ਐਲਬਰਟਾ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਦੇ ਮੇਅਰ ਦੀ ਚੋਣ ਜਿੱਤ ਚੁੱਕੇ ਹਨ।

ਲੰਘੇ ਸਾਲ ਹੋਈਆਂ ਚੋਣਾਂ ਵਿੱਚ ਸਾਬਕਾ ਫ਼ੈਡਰਲ ਮਨਿਸਟਰ ਅਮਰਜੀਤ ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ। ਇਸੇ ਤਰ੍ਹਾਂ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਜੋਤੀ ਗੌਂਡੇਕ ਨੇ ਬਾਜ਼ੀ ਮਾਰੀ ਸੀ । ਜੋਤੀ ਗੌਂਡੇਕ ਕੈਲਗਰੀ ਦੀ ਪਹਿਲੀ ਔਰਤ ਮੇਅਰ ਹੋਣ ਦਾ ਮਾਣ ਵੀ ਹਾਸਿਲ ਹੈ।