GTA News Media

Top Info Bar
22.1°C Toronto Loading date...
Toronto/GTA

ਰੈਸਟੋਰੈਂਟ ਦੀ ਪਾਰਕਿੰਗ ‘ਚ ਨੌਜਵਾਨਾਂ ਵਿਚਾਲੇ ਝੜਪ ਮਾਮਲੇ ‘ਚ ਪੁਲਿਸ ਨੇ ਮੰਗੀ ਮਦਦ

ਰੈਸਟੋਰੈਂਟ ਦੀ ਪਾਰਕਿੰਗ ‘ਚ ਨੌਜਵਾਨਾਂ ਵਿਚਾਲੇ ਝੜਪ ਮਾਮਲੇ ‘ਚ ਪੁਲਿਸ ਨੇ ਮੰਗੀ ਮਦਦ
Share this post via:

ਓਨਟਾਰੀਓ ਦੇ ਵੋਅਨ ਸ਼ਹਿਰ ‘ਚ ਇੱਕ ਰੈਸਟੋਰੈਂਟ ਦੀ ਪਾਰਕਿੰਗ ‘ਚ ਹੋਈ ਲੜਾਈ ਦੇ ਮਾਮਲੇ ‘ਚ ਚਾਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਹਸਨਪ੍ਰੀਤ ਸਿੰਘ, ਅਮਿਤ ਕਪੂਰ, ਹਰਪ੍ਰੀਤ ਕੌਰ ਅਤੇ ਪ੍ਰਿੰਸ ਸਿੰਘ ਵਜੋਂ ਕੀਤੀ ਗਈ।

ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ 7 ਜਨਵਰੀ ਨੂੰ ਵੱਡੇ ਤੜਕੇ ਲਗਭਗ 2 ਵਜੇ ਵਿੰਡਫਲਾਰ ਗੇਟ ਅਤੇ ਨੋਵਾ ਸਟਾਰ ਡਰਾਈਵ ਇਲਾਕੇ ਦੇ ਇੱਕ ਰੈਸਟੋਰੈਂਟ ‘ਚ 5 ਤੋਂ 10 ਜਣਿਆਂ ਵਿਚਾਲੇ ਲੜਾਈ ਦੀ ਇਤਲਾਹ ਮਿਲੀ। ਪੁਲਿਸ ਅਫਸਰ ਮੌਕੇ ‘ਤੇ ਪੁੱਜੇ ਤਾਂ ਪਤਾ ਲੱਗਾ ਕਿ ਜ਼ਿਆਦਾਤਰ ਲੋਕ ਜਾ ਚੁੱਕੇ ਸਨ ਪਰ ਚਿੱਟੇ ਰੰਗ ਦੀ ਇਕ ਬੀ.ਐਮ. ਡਬਲਿਊ ਕਾਰ ਵਿਚ ਮੌਜੂਦ ਚਾਰ ਕੋਲ ਹਥਿਆਰ ਹੋਣ ਦੀ ਜਾਣਕਾਰੀ ਮਿਲੀ।

ਪੁਲਿਸ ਅਫਸਰਾਂ ਨੇ ਗੱਡੀ ਰੋਕ ਕੇ ਹਥਿਆਰ ਬਰਾਮਦ ਕਰ ਲਿਆ। 26 ਸਾਲ ਦੇ ਹਸਨਪ੍ਰੀਤ ਸਿੰਘ, 37 ਸਾਲ ਦੇ ਅਮਿਤ ਕਪੂਰ ਅਤੇ 22 ਸਾਲ ਦੇ ਪ੍ਰਿੰਸ ਸਿੰਘ ਵਿਰੁੱਧ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ 35 ਸਾਲ ਦੀ ਹਰਪ੍ਰੀਤ ਕੌਰ ਵਿਰੁੱਧ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਿਸ ਨਾਲ 1866 876 5423 ਐਕਸਟੈਨਸ਼ਨ 7441 ‘ਤੇ ਸੰਪਰਕ ਕਰੇ।