ਵਾਅਨ ‘ਚ ਗੋਲੀਬਾਰੀ ਤੋਂ ਬਾਅਦ ਸ਼ੱਕੀ ਸਮੇਤ 6 ਲੋਕਾਂ ਦੀ ਮੌਤ
ਬਰੈਂਪਟਨ ਨੇੜੇ ਵਾਅਨ ‘ਚ ਬੀਤੀ ਰਾਤ ਨੂੰ ਗੋਲੀਬਾਰੀ ਤੋਂ ਬਾਅਦ ਛੇ ਲੋਕ ਮਾਰੇ ਗਏ ਹਨ, ਜਿਸ ਵਿੱਚ ਇੱਕ ਸ਼ੱਕੀ ਵੀ ਸ਼ਾਮਲ ਹੈ, ਜਿਸਦੀ ਪੁਲਿਸ ਕਾਰਵਾਈ ਦੌਰਾਨ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਹਾਲਤ ‘ਚ ਹਸਪਤਾਲ ਵਿੱਚ ਦਾਖਲ ਹੈ। ਯੌਰਕ ਰੀਜਨਲ ਪੁਲਿਸ (YRP) ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਜੇਨ ਸਟਰੀਟ ਅਤੇ ਰਦਰਫੋਰਡ ਰੋਡ ਦੇ ਖੇਤਰ ਵਿੱਚ ਇੱਕ ਕੰਡੋ ਬਿਲਡਿੰਗ (condo building) ਵਿੱਚ ਹੋਈ।
YRP ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਪੰਜ ਪੀੜਤਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਛੇਵਾਂ ਪੀੜਤ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਕਿਹਾ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਅਧਿਕਾਰੀ ਅਜੇ ਵੀ ਗੋਲੀਬਾਰੀ ਵਿੱਚ ਜ਼ਖਮੀ ਹੋਏ ਹੋਰ ਪੀੜਤਾਂ ਦੀ ਭਾਲ ਵਿੱਚ ਕੰਡੋ ਬਿਲਡਿੰਗ ਵਿੱਚ ਕੰਮ ਕਰ ਰਹੇ ਹਨ।