GTA News Media

Top Info Bar
22.1°C Toronto Loading date...
Toronto/GTA

ਸਕਾਰਬਰੋ: ਗੋਲੀ ਲੱਗਣ ਕਾਰਨ ਨੌਜਵਾਨ ਜ਼ਖਮੀ

ਸਕਾਰਬਰੋ: ਗੋਲੀ ਲੱਗਣ ਕਾਰਨ ਨੌਜਵਾਨ ਜ਼ਖਮੀ
Share this post via:

ਸਕਾਰਬਰੋ ਵਿੱਚ ਰਾਤ ਚੱਲੀ ਗੋਲੀ ਕਾਰਨ ਇੱਕ ਲੜਕਾ ਜ਼ਖ਼ਮੀ ਹੋ ਗਿਆ। ਸੋਮਵਾਰ ਰਾਤ ਨੂੰ ਸੈ਼ਪਰਡ ਐਵਨਿਊ ਈਸਟ ਦੇ ਦੱਖਣ ਵੱਲ ਫਾਰਮੇਸੀ ਐਵਨਿਊ ਉੱਤੇ ਐਮਰਜੰਸੀ ਅਮਲੇ ਨੂੰ ਸੱਦਿਆ।

ਪੁਲਿਸ ਨੇ ਦੱਸਿਆ ਕਿ 17 ਸਾਲਾ ਲੜਕੇ ਨੇ 911 ‘ਤੇ ਆਪ ਕਾਲ ਕੀਤੀ ਤੇ ਦੱਸਿਆ ਕਿ ਉਸ ਨੂੰ ਗੋਲੀ ਲੱਗੀ ਹੈ। ਪੁਲਿਸ ਅਧਿਕਾਰੀ ਜਦੋਂ ਮੌਕੇ ਉੱਤੇ ਪਹੁੰਚੇ ਤਾਂ ਲੜਕਾ ਜ਼ਖ਼ਮੀ ਹਾਲਤ ਵਿੱਚ ਸੀ। ਜਿਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।