GTA News Media

Top Info Bar
22.1°C Toronto Loading date...
Toronto/GTA

ਸਰਕਾਰ ਨੇ ਲੌਂਗ ਟਰਮ ਕੇਅਰ ਹੋਮਜ਼ ਦੇ ਸੁਧਾਰ ਲਈ ਨਵੇਂ ਮਾਪਦੰਡ ਕੀਤੇ ਜਾਰੀ

ਸਰਕਾਰ ਨੇ ਲੌਂਗ ਟਰਮ ਕੇਅਰ ਹੋਮਜ਼ ਦੇ ਸੁਧਾਰ ਲਈ ਨਵੇਂ ਮਾਪਦੰਡ ਕੀਤੇ ਜਾਰੀ
Share this post via:

ਕੋਵਿਡ-19 ਦੌਰਾਨ ਮੌਤਾਂ ਦੀ ਚਿੰਤਾਜਨਕ ਗਿਣਤੀ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਲੌਂਗ ਟਰਮ ਕੇਅਰ ਹੋਮਜ਼ ਲਈ ਨਵੇਂ ਰਾਸ਼ਟਰੀ ਮਾਪਦੰਡ ਜਾਰੀ ਕੀਤੇ ਗਏ ਹਨ। ਫ਼ੈਡਰਲ ਸਰਕਾਰ ਨੇ ਇਸ ਬਾਬਤ 2021 ਦੌਰਾਨ ਇਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਕੈਨੇਡੀਅਨ ਸਟੈਂਡਰਡਜ਼ ਐਸੋਸੀਏਸ਼ਨ ਵੱਲੋਂ ਦਸੰਬਰ ਵਿੱਚ 115 ਪੰਨਿਆਂ ਦੀ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ, ਹੈਲਥ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਨੇ ਵੀ ਹੁਣ 60 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਇਹਨਾਂ ਦੋਵਾਂ ਸੰਸਥਾਵਾਂ ਨੂੰ ਦੇਸ਼ ਭਰ ਵਿੱਚ ਲੌਂਗ ਟਰਮ ਕੇਅਰ ਹੋਮਜ਼ ਵਿੱਚ ਦੇਖ਼ਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੰਮ ਕਰਨ ਨੂੰ ਕਿਹਾ ਗਿਆ ਸੀ।

ਦੱਸਣਯੋਗ ਹੈ ਕਿ ਕੋਵਿਡ-19 ਦੌਰਾਨ ਕੈਨੇਡਾ ਦੀਆਂ 80 ਪ੍ਰਤੀਸ਼ਤ ਤੋਂ ਵੱਧ ਮੌਤਾਂ ਲੌਂਗ ਟਰਮ ਕੇਅਰ ਹੋਮਜ਼ ਵਿੱਚ ਸਾਹਮਣੇ ਆਈਆਂ ਸਨ। ਨੈਸ਼ਨਲ ਇੰਸਟੀਚਿਊਟ ਆਨ ਏਜਿੰਗ ਦੇ ਅਨੁਸਾਰ ਜੁਲਾਈ 2022 ਤੱਕ ਕੈਨੇਡਾ ਵਿੱਚ ਲੌਂਗ ਟਰਮ ਕੇਅਰ ਹੋਮਜ਼ ਦੇ 17,000 ਤੋਂ ਵੱਧ ਨਿਵਾਸੀਆਂ ਦੀ ਮੌਤ ਕੋਵਿਡ-19 ਕਾਰਨ ਹੋਈ ਸੀ। ਲੌਂਗ ਟਰਮ ਕੇਅਰ ਹੋਮਜ਼ ਦੇ ਸਟਾਫ਼ ਮੈਂਬਰ ਵੀ ਕੋਵਿਡ-19 ਤੋਂ ਪ੍ਰਭਾਵਿਤ ਹੋਏ ਸਨ ਅਤੇ ਕਰਮਚਾਰੀਆਂ ਦੀਆਂ 30 ਤੋਂ ਵਧੇਰੇ ਮੌਤਾਂ ਹੋਈਆਂ ਸਨ। ਲੌਂਗ ਟਰਮ ਕੇਅਰ ਹੋਮਜ਼ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਨੂੰ ਬੁਲਾਇਆ ਗਿਆ ਸੀ।

ਇਹਨਾਂ ਰਿਪੋਰਟਾਂ ਵਿੱਚ ਲੌਂਗ ਟਰਮ ਕੇਅਰ ਹੋਮਜ਼ ਨਿਰਮਾਣ ਅਤੇ ਮੁਰੰਮਤ ਲਈ ਸਿਫਾਰਸ਼ਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਹਰੇਕ ਕਮਰੇ ਦਾ ਬਾਥਰੂਮ ਹੋਣਾ ਚਾਹੀਦਾ ਹੈ। ਹਰੇਕ ਨਿਵਾਸੀ ਦੇ ਬਾਹਰ ਜਾ ਸਕਣ ਦੀ ਵਿਵਸਥਾ ਹੋਣ ਦੀ ਗੱਲ ਵੀ ਆਖੀ ਗਈ ਹੈ। ਇਸਤੋਂ ਇਲਾਵਾ ਰਹਿੰਦ-ਖੂੰਹਦ ਪ੍ਰਬੰਧਨ, ਸਟਾਫ਼ ਰੂਮਾਂ ਦੇ ਡਿਜ਼ਾਈਨ ਬਾਰੇ ਵੀ ਨਿਰਦੇਸ਼ ਦਿੱਤੇ ਗਏ ਹਨ। ਕੋਵਿਡ -19 ਦੇ ਦੌਰਾਨ ਲੌਂਗ ਟਰਮ ਕੇਅਰ ਹੋਮਜ਼ ਵਿੱਚ ਸਟਾਫ਼ ਦੀ ਕਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਹ ਰਿਪੋਰਟ ਭਾਵੇਂ ਕਿ ਸਟਾਫ਼ ਦੀ ਗਿਣਤੀ ਤਾਂ ਨਿਰਧਾਰਿਤ ਨਹੀਂ ਕਰਦੀ ਪਰ ਵਧੇਰੇ ਸਟਾਫ਼ ਭਰਤੀ ਕਰਨ ਵੱਲ ਇਸ਼ਾਰਾ ਕਰਦੀ ਹੈ।