GTA News Media

Top Info Bar
22.1°C Toronto Loading date...
Toronto/GTA

ਹੈਮਿਲਟਨ: ਘਰ ‘ਚ ਮਿਲੀਆਂ ਦੋ ਲਾਸ਼ਾਂ, ਇਕ ਹੋਰ ਗੰਭੀਰ ਜ਼ਖਮੀ

ਹੈਮਿਲਟਨ: ਘਰ ‘ਚ ਮਿਲੀਆਂ ਦੋ ਲਾਸ਼ਾਂ, ਇਕ ਹੋਰ ਗੰਭੀਰ ਜ਼ਖਮੀ
Share this post via:

ਸ਼ੁੱਕਰਵਾਰ ਨੂੰ ਹੈਮਿਲਟਨ ਸਥਿਤ ਇੱਕ ਘਰ ‘ਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਇੱਕ ਟਵੀਟ ਵਿੱਚ, ਪੁਲਿਸ ਨੇ ਕਿਹਾ ਕਿ East 32nd Road ਅਤੇ ਕ੍ਰਾਕੇਟ ਸਟ੍ਰੀਟ (Crockett Street) ਦੇ ਖੇਤਰ ਵਿੱਚ ਦੋ ਮ੍ਰਿਤਕ ਵਿਅਕਤੀਆਂ ਦੀ ਖੋਜ ਤੋਂ ਬਾਅਦ ਉਨ੍ਹਾਂ ਦੀ ਜਾਂਚ ਲਗਭਗ ਦੁਪਹਿਰ 1 ਵਜੇ ਸ਼ੁਰੂ ਹੋਈ ।

ਪੁਲਿਸ ਨੇ ਦੱਸਿਆ ਕਿ ਘਰ ਵਿੱਚ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਕਿਸੇ ਸ਼ੱਕੀ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪੁਲਿਸ ਨੇ ਕਿਹਾ ਕਿ ਇਸ ਤੋਂ ਬਾਅਦ ਹੋਰ ਜਾਣਕਾਰੀ ਦਿੱਤੀ ਜਾਵੇਗੀ।

Police are investigating after two people were found dead at a home in Hamilton on Friday. In a tweet, police said their investigation began around 1 p.m. following the discovery of two deceased individuals at a property in the area of East 32nd Road and Crockett Street.

Police said that another person in the home was found to have life-threatening injuries and taken to hospital. No suspect details have been released ,but police said more information would follow.