GTA News Media

Top Info Bar
22.1°C Toronto Loading date...
Toronto/GTA

Ontario CO Alarm Rules: 1 ਜਨਵਰੀ ਤੋਂ ਨਵੇਂ ਕਾਨੂੰਨ ਲਾਗੂ !

Ontario CO Alarm Rules: 1 ਜਨਵਰੀ ਤੋਂ ਨਵੇਂ ਕਾਨੂੰਨ ਲਾਗੂ !
Share this post via:

Ontario CO Alarm Rules: 1 ਜਨਵਰੀ ਤੋਂ ਨਵੀਂ ਲਾਜ਼ਮੀ ਸ਼ਰਤ !

Ontario ਦੇ ਘਰ ਮਾਲਕਾਂ ਅਤੇ ਲੈਂਡਲਾਰਡਾਂ ਲਈ ਇੱਕ ਅਹਿਮ ਅੱਪਡੇਟ ਸਾਹਮਣੇ ਆਈ ਹੈ। Ontario Fire Code ਵਿੱਚ ਕੀਤੀ ਗਈ ਵੱਡੀ ਤਬਦੀਲੀ ਤੋਂ ਬਾਅਦ 1 ਜਨਵਰੀ ਤੋਂ ਹਰ ਘਰ ਵਿੱਚ carbon monoxide (CO) alarm ਲਗਾਉਣਾ ਲਾਜ਼ਮੀ ਹੋ ਜਾਵੇਗਾ।

ਪਹਿਲਾਂ ਕਾਨੂੰਨ ਸਿਰਫ਼ ਸੌਣ ਵਾਲੀਆਂ ਥਾਵਾਂ ਦੇ ਨੇੜੇ CO ਅਲਾਰਮ ਲਗਾਉਣ ਦੀ ਮੰਗ ਕਰਦਾ ਸੀ, ਪਰ ਹੁਣ ਨਵੇਂ ਨਿਯਮਾਂ ਅਨੁਸਾਰ ਘਰ ਦੀ ਹਰ ਮੰਜ਼ਿਲ — ਬੇਸਮੈਂਟ ਅਤੇ ਉਹ ਫਲੋਰ ਵੀ ਜਿੱਥੇ ਬੈੱਡਰੂਮ ਨਹੀਂ ਹਨ — ਉੱਥੇ ਵੀ ਅਲਾਰਮ ਲਗਾਉਣਾ ਜ਼ਰੂਰੀ ਹੈ।

ਇਹ ਨਿਯਮ ਸਾਰੇ ਕਿਸਮ ਦੇ ਘਰਾਂ ‘ਤੇ ਲਾਗੂ ਹੁੰਦਾ ਹੈ, ਜਿਵੇਂ ਕਿ detached houses, townhomes ਅਤੇ apartments। ਜਿਹੜੇ ਘਰਾਂ ਵਿੱਚ ਗੈਸ, ਤੇਲ ਜਾਂ ਲੱਕੜ ਨਾਲ ਚੱਲਣ ਵਾਲੇ furnace, boiler, hot water heater, stove, dryer ਜਾਂ attached garage ਹਨ, ਉਨ੍ਹਾਂ ਲਈ ਇਹ ਨਿਯਮ ਖ਼ਾਸ ਤੌਰ ‘ਤੇ ਲਾਗੂ ਹੈ।

Carbon monoxide ਇੱਕ ਖ਼ਤਰਨਾਕ ਗੈਸ ਹੈ ਜੋ ਉਸ ਸਮੇਂ ਬਣਦੀ ਹੈ ਜਦੋਂ ਗੈਸ, ਤੇਲ ਜਾਂ ਲੱਕੜ ਪੂਰੀ ਤਰ੍ਹਾਂ ਨਹੀਂ ਸੜਦਾ। ਕਿਉਂਕਿ ਇਹ ਗੈਸ ਨਾ ਤਾਂ ਦਿਖਾਈ ਦਿੰਦੀ ਹੈ, ਨਾ ਹੀ ਸੁੰਘੀ ਜਾਂ ਚੱਖੀ ਜਾ ਸਕਦੀ ਹੈ, ਇਸ ਕਰਕੇ ਇਹ ਅਕਸਰ ਬਿਨਾਂ ਪਤਾ ਲੱਗੇ ਘਾਤਕ ਸਾਬਤ ਹੋ ਸਕਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ, CO ਨਾਲ ਹੋਣ ਵਾਲੀਆਂ 65 ਫੀਸਦੀ ਤੋਂ ਵੱਧ ਚੋਟਾਂ ਅਤੇ ਮੌਤਾਂ ਘਰਾਂ ਵਿੱਚ ਹੀ ਹੁੰਦੀਆਂ ਹਨ।

Health Canada ਅਨੁਸਾਰ, carbon monoxide ਸਰੀਰ ਵਿੱਚ ਆਕਸੀਜਨ ਦੀ ਸਪਲਾਈ ਘਟਾ ਦਿੰਦੀ ਹੈ। ਇਸ ਨਾਲ ਸਿਰਦਰਦ, ਮਤਲੀ, ਚੱਕਰ, ਉਲਝਣ, ਨੀਂਦ ਆਉਣਾ, ਬੇਹੋਸ਼ੀ ਅਤੇ ਕਈ ਵਾਰ ਮੌਤ ਵੀ ਹੋ ਸਕਦੀ ਹੈ।

ਜੇ ਤੁਹਾਡੇ ਘਰ ਦਾ CO ਅਲਾਰਮ ਵੱਜੇ, ਤਾਂ ਸਾਰੇ ਲੋਕਾਂ ਨੂੰ ਤੁਰੰਤ ਘਰ ਤੋਂ ਬਾਹਰ ਲੈ ਜਾਓ ਅਤੇ ਬਾਹਰੋਂ 9-1-1 ਜਾਂ ਸਥਾਨਕ ਐਮਰਜੈਂਸੀ ਨੰਬਰ ‘ਤੇ ਕਾਲ ਕਰੋ।

Fire Code ਅਨੁਸਾਰ, CO ਅਲਾਰਮ hard-wired, battery-operated ਜਾਂ plug-in ਕਿਸਮ ਦੇ ਹੋ ਸਕਦੇ ਹਨ। ਘਰ ਮਾਲਕ ਆਪਣੀ ਪਸੰਦ ਅਨੁਸਾਰ ਕੋਈ ਵੀ ਚੁਣ ਸਕਦੇ ਹਨ, ਪਰ ਇੰਸਟਾਲੇਸ਼ਨ ਹਮੇਸ਼ਾ ਮੈਨੂਫੈਕਚਰਰ ਦੀ ਹਦਾਇਤ ਮੁਤਾਬਕ ਹੋਣੀ ਚਾਹੀਦੀ ਹੈ।

ਕੁਝ ਡਿਵਾਈਸ smoke alarm ਅਤੇ CO alarm ਦੋਵੇਂ ਹੁੰਦੇ ਹਨ। ਅਜਿਹੇ ਮਾਮਲਿਆਂ ਵਿੱਚ ਘਰ ਦੇ ਸਾਰੇ ਮੈਂਬਰਾਂ ਨੂੰ ਦੋਨਾਂ ਅਲਾਰਮਾਂ ਦੀ ਆਵਾਜ਼ ਵਿਚ ਫ਼ਰਕ ਸਮਝਾਉਣਾ ਜ਼ਰੂਰੀ ਹੈ।

Ontario Fire Code ਅਨੁਸਾਰ CO ਸੁਰੱਖਿਆ ਇੱਕ ਸਾਂਝੀ ਕਾਨੂੰਨੀ ਜ਼ਿੰਮੇਵਾਰੀ ਹੈ।
ਘਰ ਮਾਲਕਾਂ ਨੂੰ ਆਪਣੇ ਘਰ ਨੂੰ ਨਿਯਮਾਂ ਅਨੁਸਾਰ ਬਣਾਈ ਰੱਖਣਾ ਪਵੇਗਾ।
ਲੈਂਡਲਾਰਡਾਂ ਦੀ ਜ਼ਿੰਮੇਵਾਰੀ ਹੈ ਕਿ ਉਹ rental units ਵਿੱਚ ਅਲਾਰਮ ਲਗਾਉਣ ਅਤੇ ਸੰਭਾਲ ਕਰਨ।
ਕਿਰਾਇਦਾਰਾਂ ਨੂੰ ਕਿਸੇ ਵੀ ਖਰਾਬੀ ਦੀ ਤੁਰੰਤ ਜਾਣਕਾਰੀ ਲੈਂਡਲਾਰਡ ਨੂੰ ਦੇਣੀ ਲਾਜ਼ਮੀ ਹੈ।

ਕਿਸੇ ਵੀ CO ਅਲਾਰਮ ਨਾਲ ਛੇੜਛਾੜ ਕਰਨਾ ਜਾਂ ਬੈਟਰੀ ਕੱਢਣਾ ਕਾਨੂੰਨੀ ਜੁਰਮ ਹੈ।

ਸੁਰੱਖਿਆ ਲਈ ਮਹੀਨੇ ਵਿੱਚ ਇੱਕ ਵਾਰ ਅਲਾਰਮ ਟੈਸਟ ਕਰੋ, ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਬੈਟਰੀ ਬਦਲੋ ਅਤੇ 5 ਤੋਂ 10 ਸਾਲਾਂ ਵਿੱਚ ਪੂਰਾ ਯੰਤਰ ਨਵਾਂ ਲਗਾਓ।