Brampton Fraud Case: Misbah Akram ਅਤੇ Saqlain Akram ਗ੍ਰਿਫ਼ਤਾਰ, ਤੀਜਾ ਮੁਲਜ਼ਮ ਅਜੇ ਵੀ ਫਰਾਰ !
Brampton Fraud Case: Misbah ਤੇ Saqlain ਗ੍ਰਿਫ਼ਤਾਰ, ਇਕ ਮੁਲਜ਼ਮ ਫਰਾਰ !
Toronto Police ਨੇ ਇੱਕ ਵੱਡੇ Fraud Case ਵਿੱਚ Brampton ਦੇ Misbah Akram ਅਤੇ Saqlain Akram ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ Project Déjà Vu ਦਾ ਹਿੱਸਾ ਹੈ, ਜਿਸ ਵਿੱਚ ਹੁਣ ਤੱਕ 100 ਤੋਂ ਵੱਧ ਇਲਜ਼ਾਮ ਲੱਗ ਚੁੱਕੇ ਹਨ। ਤੀਜਾ ਮੁਲਜ਼ਮ Muhammad Akram — ਜੋ Chaudhry Akram ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ — ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਪੁਲਿਸ ਨੇ ਸਭ ਤੋਂ ਪਹਿਲਾਂ ਇਹ Fraud Case ਅਪ੍ਰੈਲ 2024 ਵਿੱਚ ਸਾਹਮਣੇ ਰੱਖਿਆ ਸੀ, ਜਦੋਂ ਸਾਹਮਣੇ ਆਇਆ ਕਿ 2016 ਤੋਂ ਸ਼ੁਰੂ ਹੋਇਆ ਇਹ ਸਿੰਥੈਟਿਕ ਆਈਡੈਂਟਿਟੀ ਸਕੀਮ Ontario ਦੇ ਸਭ ਤੋਂ ਵੱਡੇ ਧੋਖੇਬਾਜ਼ੀਆਂ ਵਿੱਚੋਂ ਇੱਕ ਹੈ। October 2022 ਵਿੱਚ ਜਾਂਚ ਸ਼ੁਰੂ ਹੋਈ, ਜਦ ਇੱਕ ਵੱਡੇ ਬੈਂਕ ਨੇ ਸ਼ੱਕੀ ਖਾਤਿਆਂ ਦੀ ਰਿਪੋਰਟ ਦਿੱਤੀ। ਬਹੁਤ ਸਾਰੇ ਖਾਤੇ ਉਹਨਾਂ ਲੋਕਾਂ ਦੁਆਰਾ ਖੋਲੇ ਗਏ ਸਨ, ਜਿਨ੍ਹਾਂ ਨੇ ਕਦੇ ਉਸ ਸੰਸਥਾ ਵਿੱਚ ਕੰਮ ਕੀਤਾ ਸੀ।
Financial Crimes Unit ਦੇ Det. David Coffey ਨੇ ਦੱਸਿਆ ਕਿ ਇਸ Fraud Case ਵਿੱਚ ਧੋਖੇਬਾਜ਼ਾਂ ਨੇ ਕਈ ਸਾਲਾਂ ਤੱਕ 680 ਤੋਂ ਵੱਧ ਨਕਲੀ ਪਹਿਚਾਣਾਂ ਬਣਾਈਆਂ, ਜਿਨ੍ਹਾਂ ਦੀ ਵਰਤੋਂ ਕਰਕੇ ਸੂਬੇ ਭਰ ਦੇ ਬੈਂਕਾਂ ‘ਚ ਸੈਂਕੜੇ ਖਾਤੇ ਖੋਲੇ ਗਏ। ਇਹ ਖਾਤੇ ਖਰੀਦਦਾਰੀ, ਨਕਦ ਨਿਕਾਸ, e-Transfers ਅਤੇ ਲਿਮਿਟ ਤੋਂ ਵੱਧ ਫੰਡ ਕੱਢਣ ਲਈ ਵਰਤੇ ਜਾਂਦੇ ਸਨ।
ਅਪ੍ਰੈਲ ਵਿੱਚ ਜਾਰੀ ਕੀਤੀ ਰਿਪੋਰਟ ਮੁਤਾਬਕ, ਇਸ Fraud Case ਨਾਲ ਕੁੱਲ $4 ਮਿਲੀਅਨ ਦਾ ਨੁਕਸਾਨ ਹੋਇਆ।
ਜਾਂਚ ਦੌਰਾਨ 20 ਤੋਂ ਵੱਧ ਸਿਰਚ ਵਾਰੰਟ ਤੇ 80 ਪ੍ਰੋਡਕਸ਼ਨ ਆਰਡਰ ਜਾਰੀ ਕੀਤੇ ਗਏ। ਪੁਲਿਸ ਨੇ ਨਕਲੀ ਸਰਕਾਰੀ ID, ਸੈਂਕੜੇ ਫਰਜੀ ਭੁਗਤਾਨ ਕਾਰਡ ਅਤੇ ਲਗਭਗ $300,000 ਦੀ ਕੈਨੇਡੀਅਨ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ।
ਵੀਰਵਾਰ ਨੂੰ 55 ਸਾਲਾ Misbah Akram ਅਤੇ 28 ਸਾਲਾ Saqlain Akram ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਗਿਆ। ਦੋਵੇਂ ਉੱਤੇ forged documents, ਫ਼ਰਜ਼ੀ ਬਿਆਨਾਂ ਰਾਹੀਂ ਲੋਨ ਲੈਣ, unauthorized credit card data ਰੱਖਣ ਵਰਗੇ ਦੋਸ਼ ਹਨ। Misbah ਉੱਤੇ ਵੱਖਰੇ ਤੌਰ ‘ਤੇ ਮਨੀ ਲਾਂਡਰਿੰਗ ਅਤੇ proceeds of crime ਦੇ ਵੀ ਇਲਜ਼ਾਮ ਹਨ।
ਪੁਲਿਸ 59 ਸਾਲਾ Muhammad Akram ਦੀ ਭਾਲ ਕਰ ਰਹੀ ਹੈ, ਜੋ ਇਸ Fraud Case ਵਿੱਚ ਇੱਕ ਮੁੱਖ ਮੁਲਜ਼ਮ ਹੈ। Toronto Police ਜਾਂ Crime Stoppers ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।